ਚੋਣ ਬਾਂਡ ਮਾਮਲੇ ‘ਚ ਸੁਪਰੀਮ ਕੋਰਟ ਨੇ ਐਸਬੀਆਈ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਕੱਲ੍ਹ ਤੱਕ ਇਲੈਕਟੋਰਲ ਬਾਂਡ ਦੀ ਸਾਰੀ ਜਾਣਕਾਰੀ ਦੇਣ ਲਈ ਆਖਦਿਆਂ ਹੁਕਮ ਦਿੱਤਾ ਹੈ ਕਿ 15 ਮਾਰਚ ਤੱਕ ਚੋਣ ਕਮਿਸ਼ਨ ਨੂੰ ਜਨਤਕ ਕਰੇ।
ਐਸਬੀਆਈ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਾਇਰ ਕਰਕੇ ਇਹ ਜਾਣਕਾਰੀ ਦੇਣ ਲਈ 30 ਜੂਨ ਤੱਕ ਦਾ ਸਮਾਂ ਮੰਗਿਆ ਸੀ ।
ਸੁਣਵਾਈ ਦੌਰਾਨ ਮੁੱਖ ਜੱਜ ਜਸਟਿਸ ਡੀਵਾਈ ਚੰਦਰਚੂਹੜ ਸਿੰਘ ਨੇ ਕਿਹਾ ‘ ਤੁਸੀ (ਐਸਬੀਆਈ) ਕਹਿ ਰਹੇ ਹੋ ਕਿ ਦਾਨਕਰਤਾਵਾਂ ਅਤੇ ਰਾਜਨੀਤਕ ਪਾਰਟੀਆਂ ਦੀ ਜਾਣਕਾਰੀ ਸੀਲ ਕਵਰ ਦੇ ਨਾਲ ਐਸਬੀਆਈ ਦੀ ਮੁੰਬਈ ਸਥਿਤ ਮੁੱਖ ਸ਼ਾਖਾ ‘ਚ ਹੈ। ਮੈਚਿੰਗ ਪ੍ਰਕਿਰਿਆ ‘ਚ ਸਮਾਂ ਲੱਗੇਗਾ, ਪਰ ਅਸੀਂ ਮੈਚਿੰਗ ਕਰਨ ਲਈ ਕਿਹਾ ਹੀ ਨਹੀਂ ਸੀ ਅਤੇ ਅਸੀਂ ਸਿਰਫ਼ ਸਪੱਸ਼ਟ ਡਿਸਕਲੋਜ਼ਰ ਮੰਗਿਆ ਸੀ ।
ਐਸਬੀਆਈ ਦੇ ਵਕੀਲ ਹਰੀਸ਼ ਸਾਲਵੇ ਨੂੰ ਕਿਹਾ ‘ ਤੁਸੀਂ ਦੱਸਿਆ ਕਿ ਇਲਕੈਟੋਰਲ ਬਾਂਡ ਦੀ ਪੂਰੀ ਜਾਣਕਾਰੀ ਇੱਕ ਸੀਲ ਕਵਰ ਲਿਫਾਫੇ ਵਿੱਚ ਰੱਖੀ ਗਈ ਹੈ ਤਾਂ ਅਜਿਹੇ ‘ਚ ਤੁਸੀਂ ਸਿਰਫ਼ ਸੀਲ ਕਵਰ ਖੋਲ੍ਹ ਕੇ ਜਾਣਕਾਰੀ ਦੇਣੀ ਹੈ ।’
ਮੁੱਖ ਜੱਜ ਨੇ ਕਿਹਾ ਅਸੀਂ 15 ਫਰਵਰੀ ਨੂੰ ਹੁਕਮ ਦਿੱਤਾ ਸੀ ਅਤੇ ਅੱਜ 11 ਮਾਰਚ ਹੈ। ਤੁਸੀਂ 26 ਦਿਨਾਂ ‘ਚ ਕੀ ਕੀਤਾ ?
ਵਕੀਲ ਹਰੀਸ਼ ਸਾਲਵੇ ਨੇ ਕਿਹਾ ਜੇ ਤੁਸੀ ਅਦਾਲਤ ਮੈਚਿੰਗ ਨਹੀਂ ਚਾਹੁੰਦੀ ਤਾਂ ਅਸੀਂ 3 ਹਫ਼ਤਿਆਂ ‘ਚ ਜਾਣਕਾਰੀ ਦੇ ਸਕਦੇ ਹਾਂ।
ਅਦਾਲਤ ਨੇ ਇਹ ਦਲੀਲ ਮੰਨਣ ਤੋਂ ਇਨਕਾਰ ਕਰਦੇ ਹੋਏ ਹੋਏ ਕੱਲ੍ਹ ਤੱਕ ਹਰ ਹਾਲਤ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ ।
ਸੁਪਰੀਮ ਕੋਰਟ ਨੇ ਐਸਬੀਆਈ ਨੂੰ 24 ਘੰਟਿਆਂ ‘ਚ ਜਾਣਕਾਰੀ ਦੇਣ ਦੇ ਹੁਕਮ ਦਿੱਤੇ
Total Views: 135 ,
Real Estate















