ਬ੍ਰਿਟੇਨ ‘ਚ ਪੰਜਾਬੀ ਮੂਲ ਦੀ 33 ਸਾਲਾ ਔਰਤ ਅਦਾਲਤ ’ਚ ਪੇਸ਼ ਹੋਈ, ਜਿਸ ’ਤੇ ਅਪਣੀ 10 ਸਾਲਾ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। 10 ਸਾਲਾ ਮਾਸੂਮ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇਕ ਸ਼ਹਿਰ ’ਚ ਅਪਣੇ ਘਰ ਵਿਚ ਮ੍ਰਿਤਕ ਪਾਈ ਗਈ। ਜਸਕੀਰਤ ਕੌਰ, ਜਿਸ ਨੂੰ ਜੈਸਮੀਨ ਕੰਗ ਵਜੋਂ ਵੀ ਜਾਣਿਆ ਜਾਂਦਾ ਹੈ, ਬੱਚੀ ਸ਼ੇਅ ਕੰਗ ਦੇ ਕਤਲ ਦੇ ਦੋਸ਼ ਹੇਠ ਵੁਲਵਰਹੈਂਪਟਨ ਮੈਜਿਸਟਰੇਟ ਅਦਾਲਤ ਵਿਚ ਪੇਸ਼ ਹੋਈ। ਬੱਚੀ ਨੂੰ ਉਸ ਦੇ ਸਕੂਲ ਵਿਚ ਸ਼ਰਧਾਂਜਲੀ ਸਮਾਗਮ ਵਿਚ ਖ਼ੁਸ਼ਦਿਲ ਦਸਿਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਬੱਚੀ ਸੋਮਵਾਰ ਨੂੰ ਰੌਲੇ ਰੇਗਿਸ ਦੇ ਇਕ ਪਤੇ ’ਤੇ ਸੱਟਾਂ ਨਾਲ ਮਿਲੀ ਅਤੇ ਉਸ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿਤਾ ਗਿਆ ਸੀ।
Total Views: 176 ,
Real Estate



















