ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਜਲ੍ਹਿਆਂਵਾਲਾ ਬਾਗ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਪਹੁੰਚੇ।ਮੁੱਖ ਮੰਤਰੀ ਉਨ੍ਹਾਂ ਨੂੰ ਅਕਾਲ ਤਖ਼ਤ ਵੀ ਲੈ ਕੇ ਗਏ।ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਢਾਹੁਣ ਵਾਲੀ ਪਾਰਟੀ ਦਾ ਸਾਥ ਦੇਣ ਲਈ ਘੇਰਿਆ।ਉਨ੍ਹਾਂ ਨੇ ਲਿਖਿਆ, “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਕੇ ਗਏ ਪਰ ਉਨ੍ਹਾਂ ਤੋਂ ਇਨੀਂ ਹਿੰਮਤ ਨਹੀਂ ਹੋਈ ਕਿ ਉਹ ਰਾਹੁਲ ਗਾਂਧੀ ਨੂੰ ਸਿੱਖਾਂ ਦਾ ਸਰਬਉੱਚ ਧਾਰਮਿਕ ਸਥਾਨ, ਟੈਂਕਾਂ ਤੇ ਤੋਪਾਂ ਨਾਲ ਢਾਹੁਣ ਲਈ ਮਾਫੀ ਮੰਗਣ ਲਈ ਕਹਿਣ। ਇਹ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਲਈ ਬਰਤਾਨੀਆ ਤੋਂ ਮਾਫੀ ਦੀ ਮੰਗ ਕਰਨ ਦੇ ਕਿੰਨਾ ਉਲਟ ਹੈ!”
ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਸਿਮਰਤ ਕੌਰ ਉੱਤੇ ਮੋੜਵਾਂ ਟਵੀਟ ਕੀਤਾ।ਉਨ੍ਹਾਂ ਲਿਖਿਆ, “ਕੀ ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਪਿਤਾ, ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਵੱਲੋਂ ਜਲ੍ਹਿਆਂਵਾਲੇ ਬਾਗ ਕਤਲੇਆਮ ਦੇ ਦਿਨ ਜਰਨਲ ਡਾਇਰ ਨੂੰ ਦਿੱਤੇ ਪ੍ਰੀਤੀ ਭੋਜ ਲਈ ਮਾਫ਼ੀ ਮੰਗੀ ਹੈ? ਜਿਨ੍ਹਾਂ ਨੂੰ ਆਪਣੀਆਂ ਸੇਵਾਵਾਂ ਬਦਲੇ 1926 ਵਿੱਚ ਨਾਈਟਹੂਡ ਦਿੱਤੀ ਗਈ ਸੀ।”
ਡਾਇਰ ਦੀ ਮੇਜ਼ਬਾਨੀ ਦੇ ਮੁੱਦੇ ਹਰਸਿਮਰਤ ਤੇ ਕੈਪਟਨ ਵਿਚਾਲੇ ਟਵਿੱਟਰ ਜੰਗ
Total Views: 119 ,
Real Estate



















