ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਨਫੇ ਸਿੰਘ ਰਾਠੀ ਦੇ ਕਤਲ ਕੇਸ ਵਿੱਚ ਗੋਆ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨੈਲੋ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਰਾਠੀ ਅਤੇ ਪਾਰਟੀ ਵਰਕਰ ਜੈਕਿਸ਼ਨ ਦੀ 25 ਫਰਵਰੀ ਨੂੰ ਝੱਜਰ ਦੇ ਬਹਾਦਰਗੜ੍ਹ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ। ਆਸ਼ੀਸ਼ ਅਤੇ ਸੌਰਭ ਨੂੰ ਹਰਿਆਣਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ, ਜ਼ਿਲ੍ਹਾ ਪੁਲੀਸ ਅਤੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਾਂਝੇ ਅਪਰੇਸ਼ਨ ਦੌਰਾਨ ਉੱਤਰੀ ਗੋਆ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਇਥੇ ਠਹਿਰੇ ਹੋਏ ਸਨ।
Total Views: 100 ,
Real Estate



















