ਗੁਜਰਾਤ: ਕੰਟੇਨਰ ਕਾਰਟੱਕਰ ‘ਚ ਪਰਿਵਾਰ ਦੇ 5 ਜੀਆਂ ਦੀ ਮੌਤ

ਗੁਜਰਾਤ ਦੇ ਵਡੋਦਰਾ ਸ਼ਹਿਰ ਨੇੜੇ ਹਾਈਵੇਅ ’ਤੇ ਖੜ੍ਹੇ ਕੰਟੇਨਰ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਉਸ ਵਿੱਚ ਸਵਾਰ ਦੋ ਜੋੜਿਆਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇੱਕੋ ਪਰਿਵਾਰ ਦੇ ਦੋ ਵਿਅਕਤੀ ਆਪਣੀਆਂ ਪਤਨੀਆਂ ਅਤੇ ਦੋ ਬੱਚਿਆਂ ਸਮੇਤ ਵਡੋਦਰਾ ਜ਼ਿਲ੍ਹੇ ਦੇ ਕਰਜ਼ਨ ਤਾਲੁਕਾ ਤੋਂ ਕਾਰ ਵਿੱਚ ਵਾਪਸ ਆ ਰਹੇ ਸਨ। ਕਾਰ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਦੋ ਜੋੜਿਆਂ ਅਤੇ ਇਕ ਸਾਲ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਰ ਸਾਲ ਦਾ ਇਕ ਹੋਰ ਬੱਚਾ ਜ਼ਖਮੀ ਹੋ ਗਿਆ।

Total Views: 183 ,
Real Estate