ਉੱਤਰਾਖੰਡ ਵਿੱਚ ਸਿਲਕਯਾਰਾ ਸੁਰੰਗ ’ਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਵਾਲੀ ਟੀਮ ਦਾ ਹਿੱਸਾ ਰਹੇ ਵਕੀਲ ਹਸਨ ਦਾ ਘਰ ਦਿੱਲੀ ਵਿੱਚ ਲੰਘੇ ਦਿਨ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਤੋੜ ਦਿੱਤਾ ਗਿਆ ਸੀ। ਉਸ ਤੋਂ ਕੁਝ ਘੰਟਿਆਂ ਬਾਅਦ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੇ ਉਸ ਦੇ ਪਰਿਵਾਰ ਨੂੰ ਅਸਥਾਈ ਰਿਹਾਇਸ਼ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਪਰ ਹਸਨ ਨੇ ਉਸ ਨੂੰ ਨਕਾਰ ਦਿੱਤਾ ਹੈ।ਹਸਨ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੀਡੀਏ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਸੰਤ ਕੁੰਜ ਦੇ ਇਕ ਗੈਸਟ ਹਾਊਸ ਵਿੱਚ ਅਸਥਾਈ ਤੌਰ ’ਤੇ ਰੁਕਣ ਅਤੇ ਜਲਦੀ ਹੀ ਗੋਵਿੰਦਪੁਰੀ ਇਲਾਕੇ ਵਿੱਚ ਇਕ ਮਕਾਨ ਦੇਣ ਦੀ ਗੱਲ ਆਖੀ ਸੀ ਪਰ ਉਨ੍ਹਾਂ ਨੇ ਏਜੰਸੀ ਦੀ ਪੇਸ਼ਕਸ਼ ਨਕਾਰ ਦਿੱਤੀ ਹੈ ਕਿਉਂਕਿ ਸਿਰਫ ਜ਼ੁਬਾਨੀ ਤੌਰ ’ਤੇ ਭਰੋਸਾ ਦਿੱਤਾ ਗਿਆ ਸੀ। ਉਹ ਚਾਹੁੰਦਾ ਹੈ ਕਿ ਉਸ ਨੂੰ ਅਧਿਕਾਰੀ ਲਿਖਤ ਵਿੱਚ ਭਰੋਸਾ ਦੇਣ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿੱਚ ਡੀਡੀਏ ਵੱਲੋਂ ਬੁੱਧਵਾਰ ਨੂੰ ਚਲਾਈ ਗਈ ਇਕ ਮੁਹਿੰਮ ਵਿੱਚ ਹਸਨ ਦਾ ਮਕਾਨ ਢਾਹ ਦਿੱਤਾ ਗਿਆ ਸੀ, ਜਿਸ ਮਗਰੋਂ ਹਸਨ ਨੇ ਦੋਸ਼ ਲਗਾਇਆ ਸੀ ਕਿ ਡੀਡੀਏ ਨੇ ਬਿਨਾਂ ਨੋਟਿਸ ਦਿੱਤੇ ਉਸ ਦਾ ਮਕਾਨ ਢਾਹ ਦਿੱਤਾ। ਉਸ ਤੋਂ ਬਾਅਦ ਹਸਨ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਫੁਟਪਾਥ ’ਤੇ ਰਾਤ ਬਿਤਾਉਣ ਲਈ ਮਜਬੂਰ ਹੈ।
ਸੁਰੰਗ ’ਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਵਾਲੇ ਮਾਈਨਰ ਦਾ ਘਰ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਤੋੜ ਦਿੱਤਾ ਗਿਆ
Total Views: 108 ,
Real Estate



















