ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਸੀਰੀਅਲ ਕਿਲਰ ਸਜ਼ਾ ਲਈ ਕੀਤੀਆਂ 8 ਕੋਸ਼ਿਸ਼ਾਂ ਤੋਂ ਬਾਅਦ ਵੀ ਬਚ ਗਿਆ !

ਅਮਰੀਕੀ ਰਾਜ ਇਡਾਹੋ ਵਿੱਚ ਸੀਰੀਅਲ ਕਿਲਰ ਥਾਮਸ ਕ੍ਰੀਚ ਦੀ ਮੌਤ ਦੀ ਸਜ਼ਾ ਨੂੰ ਬੁੱਧਵਾਰ (ਸਥਾਨਕ ਸਮਾਂ) ਰੋਕ ਦਿੱਤਾ ਗਿਆ। ਇੱਕ ਮੈਡੀਕਲ ਟੀਮ ਅੱਠ ਕੋਸ਼ਿਸ਼ਾਂ ਵਿੱਚ ਵੀ ਜਹਿਰ ਦਾ ਟੀਕਾ ਲਗਾਉਣ ਲਈ ਉਸਦੇ ਹੱਥਾਂ ਅਤੇ ਬਾਹਾਂ ‘ਤੇ ਇੱਕ ਢੁਕਵੀਂ ਨਾੜੀ ਨਹੀਂ ਲੱਭ ਸਕੀ। 73 ਸਾਲਾ ਕ੍ਰੀਚ ਅਮਰੀਕਾ ਵਿੱਚ ਸਭ ਤੋਂ ਲੰਬੀ ਸਜ਼ਾ ਕੱਟਣ ਵਾਲੇ ਕੈਦੀਆਂ ਵਿੱਚੋਂ ਇੱਕ ਹੈ। ਕ੍ਰੀਚ ਨੂੰ 1974 ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਨੂੰ ਤਿੰਨ ਰਾਜਾਂ ਵਿੱਚ ਪੰਜ ਕਤਲਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ‘ਤੇ ਕਈ ਕਤਲਾਂ ਦਾ ਵੀ ਸ਼ੱਕ ਸੀ। ਉਹ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਜਦੋਂ ਉਸਨੇ 1981 ਵਿੱਚ ਆਪਣੇ ਸਾਥੀ ਕੈਦੀ, 22 ਸਾਲਾ ਡੇਵਿਡ ਡੇਲ ਜੇਨਸਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸੇ ਅਪਰਾਧ ਲਈ ਕ੍ਰੀਚ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕ੍ਰੀਚ ਨੂੰ ਸਵੇਰੇ 10 ਵਜੇ ਇਡਾਹੋ ਮੈਕਸੀਮਮ ਸਕਿਓਰਿਟੀ ਇੰਸਟੀਚਿਊਸ਼ਨ ਦੇ ਫਾਂਸੀ ਦੇ ਚੈਂਬਰ ਵਿੱਚ ਲਿਜਾਇਆ ਗਿਆ। ਸੁਧਾਰ ਨਿਰਦੇਸ਼ਕ ਜੋਸ਼ ਟੇਵਾਲਟ ਨੇ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੈਡੀਕਲ ਟੀਮ ਦੇ ਤਿੰਨ ਮੈਂਬਰਾਂ ਨੇ ਇੱਕ ਨਾੜੀ ਲਾਈਨ ਸਥਾਪਤ ਕਰਨ ਲਈ ਅੱਠ ਵਾਰ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਯਤਨਾਂ ਵਿੱਚ, ਟੀਮ ਕੁਝ ਮਾਮਲਿਆਂ ਵਿੱਚ ਨਾੜੀ ਤੱਕ ਨਹੀਂ ਪਹੁੰਚ ਸਕੀ, ਅਤੇ ਕਈਆਂ ਵਿੱਚ ਉਹ ਨਾੜੀ ਦੀ ਗੁਣਵੱਤਾ ਬਾਰੇ ਚਿੰਤਤ ਸਨ। ਮੰਨਿਆ ਜਾ ਰਿਹਾ ਹੈ ਕਿ ਸਰੀਰ ‘ਤੇ ਜ਼ਿਆਦਾ ਚਰਬੀ ਹੋਣ ਕਾਰਨ ਨਾੜੀ ਨੂੰ ਲੱਭਣ ‘ਚ ਦਿੱਕਤ ਆ ਰਹੀ ਸੀ। ਰਿਪੋਰਟ ਮੁਤਾਬਕ ਕੁਝ ਦਿਨਾਂ ਬਾਅਦ ਦੁਬਾਰਾ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ, ਇਹ ਕਦੋਂ ਹੋਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

Total Views: 767 ,
Real Estate