ਬ੍ਰਿਟਿਸ਼ ਕੋਲੰਬੀਆ ਵਿੱਚ ਘੱਟੋ-ਘੱਟ ਉਜਰਤ ਵਾਲੇ ਕਾਮਿਆਂ ਨੂੰ 1 ਜੂਨ ਤੋਂ 65 ਸੈਂਟ ਪ੍ਰਤੀ ਘੰਟਾ ਤਨਖ਼ਾਹ ਵਿੱਚ 17.40 ਡਾਲਰ ਤੱਕ ਦਾ ਵਾਧਾ ਮਿਲੇਗਾ। ਸਰਕਾਰ ਦਾ ਕਹਿਣਾ ਹੈ ਕਿ ਇੱਕ ਕਦਮ ਹੋਰ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਕਰੇਗਾ।ਸੂਬਾ ਸਰਕਾਰ ਦਾ ਕਹਿਣਾ ਹੈ ਕਿ 3.9% ਦਾ ਇਹ ਵਾਧਾ ਸੂਬੇ ਦੀ 2023 ਵਿਚ ਔਸਤ ਮਹਿੰਗਾਈ ਦਰ ਵਾਧੇ ਦੇ ਮੇਚ ਦਾ ਹੈ। ਬੀਸੀ ਨੇ ਸਭ ਤੋਂ ਪਹਿਲਾਂ 2022 ਵਿਚ ਤਨਖ਼ਾਹ ਵਾਧਿਆਂ ਨੂੰ ਮਹਿੰਗਾਈ ਦਰ ਨਾਲ ਜੋੜਿਆ ਸੀ। 2023 ਵਿਚ ਮਿਨਿਮਮ ਵੇਜ ਵਿਚ 6.9% ਦਾ ਵਾਧਾ ਕੀਤਾ ਗਿਆ ਸੀ।
Total Views: 234 ,
Real Estate















