ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ ਜਾਣ ਵਾਲੇ ਰਸਤੇ ਖੁੱਲ੍ਹ ਗਏ ਹਨ। ਸੜਕ ਤੋਂ ਵੱਡੇ-ਵੱਡੇ ਪੱਥਰ ਤੇ ਬੈਰੀਕੇਡ ਚੁੱਕ ਦਿੱਤੇ ਗਏ ਹਨ।ਕਿਸਾਨਾਂ ਦੇ ਦਿੱਲੀ ਕੂਚ 29 ਫਰਵਰੀ ਤੱਕ ਜਾਣ ਦੇ ਬਾਅਦ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ 44 ਖੋਲ੍ਹ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਪੰਚਕੂਲਾ, ਚੰਡੀਗੜ੍ਹ, ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਲੋਕ ਕੁਰੂਕਸ਼ੇਤਰ ਕਰਨਾਲ ਤੋਂ ਦਿੱਲੀ ਜਾ ਸਕਦੇ ਹਨ ਤੇ ਦਿੱਲੀ ਕਰਨਾਲ ਤੋਂ ਚੰਡੀਗੜ੍ਹ ਪੰਚਕੂਲਾ ਜਾਣ ਵਾਲੇ ਲੋਕ ਕੁਰੂਕਸ਼ੇਤਰ ਸ਼ਾਹਬਾਦ, ਸਾਹਾ ਤੋਂ ਜਾ ਸਕਦੇ ਹਨ। ਇਸ ਤੋਂ ਪਹਿਲਾਂ ਪੁਲਿਸ ਫਤਿਆਬਾਦ ਵਿਚ ਵੀ ਪੰਜਾਬ ਬਾਰਡਰ ਨਾਲ ਲੱਗਦੀ ਰੋਡ ਤੋਂ ਬੈਰੀਕੇਡਿੰਗ ਹਟਾ ਚੁੱਕੀ ਹੈ। ਹਰਿਆਣਾ-ਦਿੱਲੀ ਦੇ ਬਾਰਡਰ ਸਿੰਘੂ ਤੇ ਟਿਕਰੀ ਨੂੰ ਵੀ ਅਸਥਾਈ ਤੌਰ ‘ਤੇ ਖੋਲ੍ਹਿਆ ਜਾ ਚੁੱਕਾ ਹੈ।
Total Views: 163 ,
Real Estate


















