ਬਠਿੰਡਾ ਜ਼ਿਲ੍ਹੇ ਕਈ ਪਿੰਡਾਂ ‘ਚ NIA ਦੇ ਪਏ ਛਾਪੇ

ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਮੌੜ ਦੇ ਪਿੰਡ ਕੋਟੜਾ ਕੌੜਾ ਅਤੇ ਪਿੰਡ ਬਾਲਿਆਂਵਾਲੀ ਵਿਖੇ ਦੋ ਘਰਾਂ ਚ ਐਨ.ਆਈ.ਏ. ਦੀ ਟੀਮ ਵਲੋਂ ਅੱਜ ਸਵੇਰੇ 5 ਵਜੇ ਰੇਡ ਮਾਰੇ ਜਾਣ ਦੀ ਖ਼ਬਰ ਹੈ, ਜਿਸ ਚ ਕੋਟੜਾ ਕੌੜਾ ਦੇ ਪਿੰਡ ਦੇ ਇਕ ਵਿਅਕਤੀ ਨੂੰ ਪੁੱਛ ਗਿੱਛ ਲਈ ਹਿਰਾਸਤ ਚ ਲੈ ਲਿਆ ਹੈ ਜਦਕਿ ਪਿੰਡ ਬਾਲਿਆਂਵਾਲੀ ਵਿਖੇ ਪਿਛਲੇ ਸਾਢੇ ਚਾਰ ਘੰਟਿਆਂ ਤੋਂ ਪੁੱਛ ਗਿੱਛ ਜਾਰੀ ਹੈ।ਇਸ ਮੋਕੇ ਉਨ੍ਹਾਂ ਬਾਕੀ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ।
ਬਠਿੰਡਾ ਜ਼ਿਲ੍ਹੇ ਦੇ ਹੀ ਦੂਸਰੇ ਪਿੰਡ ਡੂਮਵਾਲੀ ਵਿਖੇ ਵੀ ਐਨ.ਆਈ.ਏ. ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। ਐਨ.ਆਈ.ਏ. ਦੇ ਡੀ.ਐਸ.ਪੀ. ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਟੀਮ ਨੇ ‘ਆਪ’ ਆਗੂ ਦੇ ਘਰ ਕਰੀਬ ਦੋ ਘੰਟੇ ਜਾਂਚ ਕੀਤੀ। ਟੀਮ ਨੇ ਘਰ ਵਿਚ ਦਸਤਾਵੇਜਾਂ ਆਦਿ ਦੀ ਜਾਂਚ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦਾ ਅਮਲਾ ਵੀ ਮੌਜੂਦ ਸੀ। ਐਨ.ਆਈ.ਏ. ਟੀਮ ਪੱਤਰਕਾਰਾਂ ਵਲੋਂ ਸੁਆਲਾਂ ਦੇ ਜਵਾਬ ਦੇਣ ਤੋਂ ਨਾਂਹ ਕਰਕੇ ਰਵਾਨਾ ਹੋ ਗਈ। ਇਸ ਦੇ ਇਲਾਵਾ ਪਿੰਡ ਪਥਰਾਲਾ ਵਿਖੇ ਵੀ ਇਕ ਕਾਰ ਡੀਲਰ ਦੇ ਘਰ ਐਨ.ਆਈ.ਏ. ਟੀਮ ਨੇ ਛਾਪੇਮਾਰੀ ਕੀਤੀ ਗਈ।

Total Views: 113 ,
Real Estate