ਸਾਬਕਾ ਵਿਧਾਇਕਾ ਗਹਿਰੀ ਅਤੇ ਉਸਤੇ ਪਤੀ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜੂਰੀ ਮਿਲੀ

ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਪਤੀ ਜਸਮਲੇ ਸਿੰਘ ਲਾਡੀ ਗਹਿਰੀ ਖਿਲਾਫ਼ ਅਦਾਲਤ ‘ਚ ਚਲਾਨ ਪੇਸ਼ ਕਰਨ ਲਈ ਵਿਜੀਲੈਂਸ ਬਿਉਰੋ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਮਨਜੂਰੀ ਹਾਸਲ ਕਰ ਲਈ ਹੈ।
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ 18 ਸਤੰਬਰ 2023 ਨੂੰ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ‘ਚ ਮਾਮਲਾ ਦਰਜ ਹੋਇਆ ਸੀ । ਇਸ ਮਾਮਲੇ ‘ਚ ਸਾਬਕਾ ਵਿਧਾਇਕਾ ਸਤਿਕਾਰ ਕੌਰ ਅਤੇ ਉਸਦੇ ਪਤੀ ਅਤੇ ਜਿਲ੍ਹਾਂ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਗ੍ਰਿਫ਼ਤਾਰ ਕੀਤਾ ਸੀ ।
9 ਜਨਵਰੀ 2024 ਨੂੰ ਦੋਵਾਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲੀ ਸੀ ।
ਸਪੀਕਰ ਤੋਂ ਮਨਜੂਰੀ ਲੈਣ ਮਗਰੋਂ ਵਿਜੀਲੈਂਸ ਵਿਭਾਗ ਹੁਣ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ।

Total Views: 183 ,
Real Estate