ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਮਲੇ ਨੂੰ ਲੈ ਕੇ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਇੰਸ. ਨਵਦੀਪ ਸਿੰਘ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਜਲੰਧਰ ਦੇ ਥਾਣਾ ਡਿਵੀਜ਼ਨ ਨੰ. 1 ਦਾ ਹੈ, ਜਿੱਥੇ ਨਵਦੀਪ ਸਿੰਘ ਇੰਚਾਰਜ ਸੀ। ਮਾਮਲਾ 16 ਅਗਸਤ 2023 ਦਾ ਹੈ ਤੇ ਜਦੋਂ ਪਰਿਵਾਰਕ ਝਗੜੇ ਨੂੰ ਲੈ ਕੇ ਦੋ ਧਿਰਾਂ ’ਚ ਤਕਰਾਰ ਹੋਈ ਸੀ।ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਇਕ ਔਰਤ ਦੌਰਾਨ ਥਾਣਾ ਡਿਵੀਜ਼ਨ ਨੰ. 1 ’ਚ ਆਏ ਸਨ। ਮਾਨਵਦੀਪ ਸਿੰਘ ਉੱਪਲ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਮਾਨਵਜੀਤ ਸਿੰਘ ਢਿੱਲੋਂ ਦੀ ਥਾਣੇ ’ਚ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਪੱਗ ਉਤਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਕਾਰਨ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੇ ਗੋਇੰਦਵਾਲ ਸਾਹਿਬ ਦੀ ਬਿਆਸ ਦਰਿਆ ’ਚ ਛਾਲ ਮਾਰ ਦਿੱਤੀ ਸੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਛਾਲ ਮਾਰ ਦਿੱਤੀ ਸੀ।ਜਸ਼ਨਬੀਰ ਦੀ ਲਾਸ਼ 17 ਦਿਨਾਂ ਬਾਅਦ ਬਰਾਮਦ ਕੀਤੀ ਗਈ, ਜਦਕਿ ਮਾਨਵਜੀਤ ਦਾ ਫੋਨ ਕਰੀਬ 48 ਘੰਟਿਆਂ ਬਾਅਦ ਆਨ ਹੋਇਆ ਸੀ ਪਰ ਮਾਨਵਜੀਤ ਹੁਣ ਤੱਕ ਲਾਪਤਾ ਹੈ। ਮਾਨਵਜੀਤ ਦਾ ਫ਼ੋਨ ਜਦ ਆਨ ਹੋਇਆ ਤਾਂ ਉਸ ਦੀ ਲੋਕੇਸ਼ਨ ਉਸ ਥਾਂ ਤੋਂ 5-6 ਕਿਲੋਮੀਟਰ ਦੂਰ ਸੀ, ਜਿੱਥੋਂ ਉਸ ਨੇ ਛਾਲ ਮਾਰੀ ਸੀ।
ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਮਲੇ ‘ਚ ਬਰਖ਼ਾਸਤ SHO ਨੂੰ ਮਿਲੀ ਜ਼ਮਾਨਤ
Total Views: 209 ,
Real Estate



















