ਕਿਸਾਨ ਮਜਦੂਰ ਮੋਰਚਾ ਦੇ ਆਗੂ ਦੋਸ਼ ਲਾ ਰਹੇ ਹਨ ਕਿ ਮੰਗਲਵਾਰ ਨੂੰ ਪੁਲਿਸ ਪੁਲਿਸ ਨੇ ਸੰਭੂ ਅਤੇ ਖਨੌਰੀ ਬਾਰਡਰ ਦੇ ਨੇੜਲੇ ਪਿੰਡਾਂ ‘ਚ ਜਾ ਕੇ ਐਲਾਨ ਕੀਤਾ ਕਿ ਕਿਸਾਨਾਂ ਲਈ ਕੋਈ ਵੀ ਲੰਗਰ ਲੈ ਕੇ ਨਾ ਜਾਵੇ । ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਖ਼ਤਮ ਹੋ ਗਿਆ ਹੈ। ਅੱਜ ਸਭ ਦੀ ਗ੍ਰਿਫ਼ਤਾਰੀ ਹੋ ਜਾਣੀ ਹੈ। ਇਸ ਬਾਰੇ ਮਾਨ ਸਰਕਾਰ ਆਪਣਾ ਪੱਖ ਸਾਫ਼ ਕਰੇ , ਕਿਉਂਕਿ ਇਸ ਨਾਲ ਲੱਗਦਾ ਹੈ ਕਿ ਹਾਥੀ ਦੇ ਦੰਦ ਖਾਣ ਲਈ ਕੁਝ ਹੋਰ ਅਤੇ ਦਿਖਾਉਣ ਲਈ ਹੋਰ ਹਨ।
ਕਿਸਾਨ ਆਗੂ ਪੰਧਰੇ ਅਤੇ ਡੱਲੇਵਾਲ ਨੇ ਕਿਹਾ ਜਦੋਂ ਖਨੌਰੀ ਅਤੇ ਸੰਭੂ ਬਾਰਡਰ ਉਪਰ ਕਿਸਾਨ ‘ਤੇ ਹਰਿਆਣਾ ਵੱਲੋਂ ਹਮਲੇ ਹੋਏ ਤਾਂ ਪੰਜਾਬ ਪੁਲਿਸ ਵੀ ਉੱਥੇ ਮੌਜੂਦ ਸੀ ਪਰ ਮੁਲਾਜਮਾਂ ਨੇ ਕੁਝ ਕਰਨ ਦੀ ਬਜਾਏ ਪਿੱਛੇ ਹੱਟਣਾ ਬਿਹਤਰ ਸਮਝਿਆ । ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਡਰੋਨ ਨਾਲ ਕਿਸਾਨਾਂ ਤੇ ਸੁੱਟੇ ਗੋਲਿਆਂ ਵੇਲੇ ਵੀ ਕੁਝ ਨਹੀਂ ਕੀਤਾ।
ਡੱਲੇਵਾਲ ਨੇ ਦੱਸਿਆ ਕਿ ਹਾਲੇ ਤੱਕ 5 ਕਿਸਾਨ ਲਾਪਤਾ ਹਨ। ਪੂਰਾ ਸ਼ੱਕ ਹੈ ਕਿ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਚੱਕਿਆ ਹੈ। ਉਹਨਾ ਨੂੰ ਜਲਦੀ ਛੁਡਵਾਇਆ ਜਾਵੇ । ਉਹਨਾ ਕਿਹਾ ਕਿ ਖਨੌਰੀ ਸਰਹੱਦ ਤੇ ਬੁੱਧਵਾਰ ਨੂੰ 100 ਕਿਸਾਨ ਜ਼ਖ਼ਮੀ ਹੋਏ ਹਨ ਅਤੇ ਸ਼ੰਭੂ ਬਾਰਡਰ ਤੇ 13 ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ। ਪੰਜਾਬ ਸਰਕਾਰ ਨਿਹੱਥੇ ਕਿਸਾਨਾਂ ‘ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕਰੇ ।
ਕਿਸਾਨਾਂ ਲਈ ਲੰਗਰ ਲਿਜਾਣ ਤੋਂ ਪੰਜਾਬ ਪੁਲਿਸ ਨੇ ਰੋਕਿਆ
Total Views: 208 ,
Real Estate



















