ਪੁਲਿਸ ਵਾਲੇ ਹਰਿਆਣਾ ‘ਚ ਚੱਕ ਕੇ ਲੈ ਗਏ , ਜ਼ਖ਼ਮੀ ਹਾਲਤ ਰੋਹਤਕ ਚ ਭਰਤੀ

ਹਰਿਆਣਾ -ਪੰਜਾਬ ਸਰਹੱਦ ਤੇ ਚੱਲਦੇ ਕਿਸਾਨ ਸੰਘਰਸ਼ ਦੌਰਾਨ ਜ਼ਖ਼ਮੀ ਨੌਜਵਾਨ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਨੌਜਵਾਨ ਦੇ ਸਿਰ , ਪੈਰ ਅਤੇ ਬੁੱਲ੍ਹਾਂ ਸਮੇਤ ਸਰੀਰ ਤੇ ਸੱਟਾਂ ਲੱਗੀਆਂ ਹਨ। ਪੀੜਤ ਦੀ ਪਛਾਣ ਪ੍ਰੀਤਪਾਲ ਸਿੰਘ ਨਵਾਂ ਪਿੰਡ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਪ੍ਰੀਤਪਾਲ ਸਿੰਘ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਇੱਕ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਦੇ ਤੌਰ ਤੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰੀਤਪਾਲ ਆਪਣੇ ਜੀਜੇ ( ਜੋ ਸਰਕਾਰੀ ਡਾਕਟਰ ਅਤੇ ਐਂਬੂਲੈਂਸ ਤੇ ਉਸਦੀ ਡਿਊਟੀ ਹੈ ) ਨੂੰ ਕੱਪੜੇ ਦੇਣ ਲਈ ਖਨੌਰੀ ਬਾਰਡਰ ਤੇ ਕੱਪੜੇ ਦੇਣ ਗਿਆ ਸੀ । ਇਸ ਦੌਰਾਨ ਉਸਦੇ ਕੋਲ ਇੱਕ ਅੱਥਰੂ ਗੈਸ ਦਾ ਗੋਲਾ ਡਿੱਗਿਆ। ਜਿਸ ਕਾਰਨ ਉਸਨੂੰ ਦਿਖਾਈ ਦੇਣ ‘ਚ ਪ੍ਰੇਸ਼ਾਂਨੀ ਆਈ । ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਤੇ ਡਾਂਗਾਂ ਬਰਸਾਉਣੀਆਂ ਸੁਰੂ ਕਰ ਦਿੱਤੀਆਂ । ਪੁਲਿਸ ਵਾਲੇ ਉਸਨੂੰ ਘੜੀਸ ਕੇ ਲੈ ਗਏ ।
ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਕਿਸਾਨ ਅੰਦੋਲਨ ‘ਚ ਭਾਗ ਲੈਣ ਨਹਂੀ ਗਿਆ , ਉਹ ਤਾਂ ਆਪਣੇ ਜੀਜੇ ਨੂੰ ਕੱਪੜੇ ਫੜਾਉਣ ਗਿਆ ਸੀ । ਜ਼ਖ਼ਮੀ ਹੋਏ ਪ੍ਰੀਤਪਾਲ ਨੂੰ ਇਲਾਜ ਦੇ ਲਈ ਜੀਂਦ ਦੇ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਭੇਜ ਦਿੱਤਾ।
ਉਧਰ ਹਰਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਪ੍ਰੀਤਪਾਲ ਦੇ ਅਗਵਾ ਹੋਣ ਦੀ ਅਫਵਾਹ ਝੂਠੀ ਹੈ। ਪੁਲਿਸ ਨੇ ਲਿਖਿਆ ਕਿ ਉਸਨੂੰ ਹਰਿਆਣਾ ਪੁਲੀਸ ਵੱਲੋਂ ਪੀਜੀਆਈ ਰੋਹਤਕ ‘ਚ ਭਰਤੀ ਕਰਾਇਆ ਗਿਆ ਹੈ। ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ।

Total Views: 475 ,
Real Estate