ਕੁਲਤਰਨ ਪਧਿਆਣਾ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕੈਂਬਰਿਜ ਸ਼ਹਿਰ ‘ਚ ਕਾਰ ਦੀ ਲਪੇਟ ‘ਚ ਆਉਣ ਨਾਲ ਪਾਣੀਪਤ ਜ਼ਿਲ੍ਹੇ ਦੇ ਜਾਤਲ ਰੋਡ ਦੀ ਨਿਵਾਸੀ ਵੈਸ਼ਾਲੀ ਹੁਰੀਆ ਦੀ ਮੌਤ ਹੋ ਗਈ। ਉਹ 4 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ। 15 ਮਾਰਚ ਨੂੰ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ। ਪਤੀ ਆਪਣੇ ਪੌਣੇ 2 ਸਾਲ ਦੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਹਾਦਸੇ ਨਾਲ ਪਤੀ ਅਤੇ ਉਸ ਦੇ ਪਰਿਵਾਰ ਦੇ ਸੁਫ਼ਨੇ ਚਕਨਾਚੂਰ ਹੋ ਗਏ । ਪਰਿਵਾਰ ਨੇ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਅਪੀਲ ਕੀਤੀ ਹੈ ਕਿ ਵੈਸ਼ਾਲੀ ਦੀ ਲਾਸ਼ ਨੂੰ ਉਨ੍ਹਾਂ ਦੇ ਸ਼ਹਿਰ ਪਾਣੀਪਤ ਲਿਆਂਦਾ ਜਾਵੇ ।
Total Views: 209 ,
Real Estate


















