ਖਨੌਰੀ ਬਾਰਡਰ ਤੇ ਛੱਡੇ ਜਾ ਰਹੇ ਅੱਥਰੂ ਗੈਸ -50 ਜ਼ਖ਼ਮੀ , ਕਿਸਾਨ ਦੀ ਮੌਤ ਦੀ ਖ਼ਬਰ

BREAKINGਹਰਿਆਣਾ ਪੰਜਾਬ ਦੇ ਖਨੌਰੀ ਬਾਰਡਰ ਤੇ ਹੰਗਾਮਾ ਹੋ ਰਿਹਾ ਹੈ। ਲਗਭਗ ਇੱਕ ਘੰਟੇ ਤੋਂ ਸਥਿਤੀ ਤਣਾਅ ਪੂਰਵਕ ਬਣੀ ਰਹੀ ਹੈ। ਪੁਲਿਸ ਨੇ ਕਿਸਾਨਾਂ ਨੂੰ ਖਿਡਾਉਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹਨ। ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ।
ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ।
ਇੱਥੇ 50 ਤੋਂ ਵੱਧ ਕਿਸਾਨਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਇੱਕ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਸਹਾਇਤਾ ਨਲਾ ਖਨੌਰੀ ਅਤੇ ਪੰਜਾਬ ਦੇ ਹੋਰਾਂ ਹਸਪਤਾਲਾਂ ‘ਚ ਭੇਜਿਆ ਜਾ ਰਿਹਾ ਹੈ।
ਕਿਸਾਨਾਂ ਨੇ ਆਖਿਆਂ ਕਿ ਉਹ 4 ਵਜੇ ਤੱਕ ਇੰਤਜ਼ਾਰ ਕਰਨਗੇ । ਇਸ ਤੋਂ ਬਾਅਦ ਅੱਗੇ ਵੱਧਣਗੇ ।

Total Views: 150 ,
Real Estate