ਅੱਜ ਕਿਸਾਨ ਅੰਦੋਲਨ ‘ਚ ‘ਕੁਝ ਵੀ ਹੋਰ ਸਕਦਾ’ । ਅੱਜ ਕਿਸਾਨ ਹਰਿਆਣਾ ਵੱਲ ਜਾਣ ਦਾ ਐਲਾਨ ਕਰ ਚੁੱਕੇ ਹਨ। ਮੰਗਲਵਾਰ ਦੇ ਕਿਸਾਨ ਸ਼ਕਤੀ ਪ੍ਰਦਰਸ਼ਨ ਮਗਰੋਂ ਹਰਿਆਣਾ ਪੁਲਿਸ ਨੇ ਹੋਰ ਚੌਕਸੀ ਵਧਾ ਦਿੱਤੀ ਹੈ। ਹਰਿਆਣਾ ਦੇ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਹੋਰ ਹਾਲਾਤ ਕੰਟਰੋਲ ‘ਚ ਰੱਖਣ ਦੇ ਲਈ ਪੱਤਰ ਲਿਖਿਆ ਹੈ।
ਹਰਿਆਣਾ ਦੇ ਡੀਜੀਪੀ ਵੱਲੋਂ ਲਿਖੇ ਪੱਤਰ ‘ਚ ਸਾਫ਼ ਲਿਖਿਆ ਕਿ ਭਾਰੀ ਮਸ਼ੀਨਰੀ ਪੋਕਲੇਨ ਮਸ਼ੀਨ ਅਤੇ ਜੇਸੀਬੀ ਨੂੰ ਮੋਡੀਫਾਈ ਕਰਕੇ ਕਿਸਾਨ ਪ੍ਰਦਰਸ਼ਨ ‘ਚ ਲੈ ਕੇ ਆਏ ਹਨ। ਜਿਸਦਾ ਪ੍ਰਯੋਗ ਬੈਰੀਕੇਡ ਤੋੜਣ ਲਈ ਕੀਤਾ ਜਾਵੇਗਾ, ਜਿਸ ਕਾਰਨ ਹਰਿਆਣਾ ਪੁਲਿਸ ਦੇ ਜਵਾਨਾਂ ਅਤੇ ਅਰਧ-ਸੈਨਿਕ ਬਲਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ।
ਉਹਨਾ ਨੇ ਪੰਜਾਬ ਦੇ ਡੀਜੀਪੀ ਨੂੰ ਮਸ਼ੀਨਾਂ ਨੂੰ ਜ਼ਬਤ ਕਰਨ ਲਈ ਆਖਿਆ ਹੈ। ਐਨਾ ਹੀ ਨਹੀਂ , ਕਿਸਾਨਾਂ ਨੂੰ ਮਸ਼ੀਨਾਂ ਉਪਲਬੱਧ ਕਰਵਾਉਣ ਵਾਲਿਆਂ ਉਪਰ ਵੀ ਐਕਸ਼ਨ ਲੈਣ ਲਈ ਕਿਹਾ ਹੈ।
ਹਰਿਆਣਾ ਦੇ ਡੀਜੀਪੀ ਵੱਲੋਂ ਮਿਲੇ ਖ਼ਤ ਮਗਰੋਂ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਹੁਕਮ ਦਿੱਤਾ ਗਏ ਹਨ ਕਿ ਕਿਸ ਵੀ ਭਾਰੀ ਮਸ਼ੀਨਰੀ ਅਤੇ ਜੇਸੀਬੀ ਜਾਂ ਪੋਕਲੇਨ ਨੂੰ ਪੰਜਾਬ- ਹਰਿਆਣਾ ਸਰਹੱਦ ਵੱਲ ਨਾ ਜਾਣ ਦਿੱਤਾ ਜਾਵੇ ।


















