ਸੰਘਰਸ਼ ਦੀ ਭੇਂਟ ਚੜਿਆ ਇੱਕ ਹੋਰ ਕਿਸਾਨ

ਪਟਿਆਲਾ : ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚੋਂ ਇੱਕ ਕਿਸਾਨ ਦੀ ਮੌਤ ਹੋ ਗਈ ।
ਮ੍ਰਿਤਕ ਨਰਿੰਦਰਪਾਲ ਸ਼ਰਮਾ (43) ਪਟਿਆਲਾ ਜਿ਼ਲ੍ਹੇ ਦਾ ਪਿੰਡ ਬਠੋਈ ਕਲਾਂ ਦਾ ਵਸਨੀਕ ਸੀ ।

ਉਹ 17 ਫਰਵਰੀ ਨੂੰ ਆਪਣੇ ਸਾਥੀਆਂ ਸਮੇਤ ਧਰਨੇ ‘ਤੇ ਪੁੱਜਾ ਸੀ ।

ਐਤਵਾਰ ਨੂੰ ਉਸਦੀ ਸਿਹਤ ਵਿਗੜਣ ਲੱਗੀ , ਫਿਰ ਉਸਦੇ ਸਾਥੀ ਉਸਨੂੰ ਪਿੰਡ ਵਾਪਸ ਲਿਜਾਣ ਲੱਗੇ ਤਾਂ ਰਸਤੇ ਉਸਦੀ ਹਾਲਤ ਹੋ ਗੰਭੀਰ ਹੋ ਗਈ ।ਨਰਿੰਦਰਪਾਲ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।

Total Views: 120 ,
Real Estate