
ਸੁਖਨੈਬ ਸਿੰਘ ਸਿੱਧੂ
ਕਿਸਾਨ ਅੰਦੋਲਨ ਦੇ ਚੱਲਦੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪੰਜਾਬ ਦੀਆਂ ਸੜਕਾਂ ਨੂੰ ਟੋਲ ਮੁਕਤ ਕਰਨ ਲਈ ਪਲਾਜਿ਼ਆਂ ਤੇ ਧਰਨੇ ਲਾਏ ਹਨ , ਪਰ ਟੋਲ ਕੰਪਨੀਆਂ ਨੇ ਆਪਣੀ ਵਸੂਲੀ ਅਸਿੱਧੇ ਢੰਗ ਨਾਲ ਜਾਰੀ ਰੱਖੀ ਹੋਈ ਹੈ ਅਤੇ ਵਸੂਲੀ ਵੀ ਜਿ਼ਆਦਾ ਕੀਤਾ ਜਾ ਰਹੀ ਹੈ। ਤਾਜਾ ਮਿਸਾਲ ਲਹਿਰਾ ਬੇਗਾ ਟੋਲ ਪਲਾਜ਼ਾ ਦੀ ਮੇਰੇ ਨਾਲ ਖੁਦ ਵਾਪਰੀ ਸਵੇਰੇ ਮੈਂ ਭੁੱਚੋਂ ਤੋਂ ਬਰਨਾਲਾ ਸਾਈਡ ਗਿਆ ਅਤੇ ਦੁਪਹਿਰ ਵੇਲੇ ਵਾਪਸ ਮੁੜਿਆ ।
ਟੋਲ ਪਲਾਜ਼ੇ ਤੇ ਕਿਸਾਨ ਬੈਠੇ ਸਨ , ਧਰਨਾ ਚੱਲ ਰਿਹਾ ਸੀ , ਟੋਲ ਪਲਾਜਾ ਤੋਂ ਬੇਰੋਕ ਆਵਾਜਾਈ ਹੋ ਰਹੀ ਸੀ । ਪਰ ਸ਼ਾਮ ਨੂੰ ਫੋਨ ਤੇ ਮੈਸੇਜ ਆਇਆ ਕਿ ਟੋਲ ਪਲਾਜ਼ਾ ਤੇ ਟੋਲ ਟੈਕਸ ਕੱਟਿਆ ਗਿਆ । ਇੱਕ ਸਾਈਡ ਦੇ 75 ਰੁਪਏ ਕੱਟੇ ਹਨ । ਦੋਵੇ ਪਾਸਿਆਂ ਦੇ 75-75 ਰੁਪਏ ਆਨ ਲਾਈਨ ਵਸੂਲੇ ਗਏ ਹਨ। ਜਦਕਿ ਆਉਣ ਜਾਣ ਤੇ ਟੈਕਸ ਘੱਟ ਹੁੰਦਾ ਹੈ ਇੱਕ ਵਾਰ ਲੰਘਣ ਤੇ 75 ਰੁਪਏ ਸੀ ਅਐ ਵਾਪਸੀ ਤੇ 50 ਕੁ ਰੁਪਏ ਦੇ ਆਸਪਾਸ ਬਣਦਾ ਹੈ।
ਇਸ ਤੋਂ ਸਿੱਧ ਹੁੰਦਾ ਕਿ ਭਾਵੇਂ ਕਿਸਾਨ ਯੂਨੀਅਨ ਧਰਨਾ ਲਾ ਕੇ ਬੈਠੀ ਹੈ ਪ੍ਰੰਤੂ ਕੰਪਨੀਆਂ ਨੇ ਆਪਣਾ ਕੰਮ ਕਰਕੇ ਟੈਕਸ ਵਸੂਲੀ ਹੀ ਜਾਣਾ ਹੈ।



















