ਕਿਸਾਨ ਅੰਦੋਲਨ ਦੇ ਸੱਤਵੇ ਦਿਨ ਕਿਸਾਨਾਂ ਦੀ ਕੇਂਦਰ ਖੇਤੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਕੱਲ੍ਹ ਦੇਰ ਰਾਤ ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਚੌਥੀ ਮੀਟਿੰਗ ਹੋਈ , ਜਿਸ ਬਾਰੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਸਾਡੀ ਚਰਚਾ ਸਕਾਰਾਤਮਕ ਰਹੀ ਹੈ । ਅਸੀਂ ਕਿਸਾਨਾਂ ਨੂੰ ਦਾਲ, ਕਪਾਹ ਅਤੇ ਮੱਕੀ ਤੇ 5 ਸਾਲ ਲਈ ਐਮਐਸਪੀ ਉਪਰ ਖਰੀਦਣ ਦਾ ਸੁਝਾਅ ਦਿੱਤਾ ਹੈ। ਇਸ ਬਾਰੇ ਕਿਸਾਨਾਂ ਨੇ ਕਿਹਾ ਉਹ 19 ਫਰਵਰੀ ਨੂੰ ਆਪਸ ‘ਚ ਚਰਚਾ ਕਰਨਗੇ ।
ਉਧਰ ਮੋਰਚੇ ਦੇ ਜਨਰਲ ਸਕੱਤਰ ਨੇ ਕਿਹਾ ਸਾਡੀ ਹਾਲੇ ਸਾਰੀਆਂ ਮੰਗਾਂ ‘ਤੇ ਸਰਕਾਰ ਨਾਲ ਚਰਚਾ ਨਹੀਂ ਹੋ ਸਕੀ। ਅਗਲੇ ਦੋ ਦਿਨਾਂ ‘ਚ ਸਰਕਾਰ ਦੇ ਪ੍ਰੋਪੋਜਲ ‘ਤੇ ਵਿਚਾਰ ਕਰਾਂਗੇ। ਇਸ ਤੋਂ 21 ਫਰਵਰੀ ਨੰ ਹੋਣ ਵਾਲੇ ਦਿਲੀ ਚੱਲੋ ਮਾਰਚ ਦਾ ਫੈਸਲਾ ਕਰਾਂਗੇ । ਅਸੀਂ ਵੀ ਚਾਹੁੰਦੇ ਹਾਂ ਕਿ ਸਰਕਾਰ ਨਾਲ ਮਿਲ -ਬੈਠ ਕੇ ਕੋਈ ਗੱਲ ਨਿਕਲ ਜਾਵੇ।
ਮੀਟਿੰਗ ‘ਚ ਕੇਂਦਰ ਸਰਕਾਰ ਦੇ 3 ਮੰਤਰੀ ਅਰਜਨ ਮੁੰਡਾ, ਪੀਊਸ਼ ਗੋਇਲ ਅਤੇ ਨਿਤਿਆਨੰਦ ਰਾਏ ਮੌਜੂਦ ਸਨ। ਕਿਸਾਨ ਆਗੂਆਂ ਵਿੱਚੋਂ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਸਮੇਤ 14 ਕਿਸਾਨ ਆਗੂ ਸ਼ਾਮਿਲ ਸਨ ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਸ਼ਾਮਿਲ ਸਨ।
ਕੇਂਦਰ ਵੱਲੋਂ 3 ਫਸਲਾਂ ਤੇ ਐਮਐਸਪੀ ਦੀ ਦੇਣ ਦੀ ਹਾਮੀ
Total Views: 168 ,
Real Estate



















