ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸੈੱਲ ‘ਚ ਕੈਮਰੇ ਲਗਾਏ ਜਾਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਮਾਤਾ -ਪਿਤਾ ਨੇ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਨੂੰ ਇੱਕ ਸਾਜਿਸ਼ ਤਹਿਤ ਅੰਮ੍ਰਿਤਪਾਲ ਸਿੰਘ ਉਪਰ ਕੋਈ ਦੂਸਰਾ ਕੇਸ ਦਰਜ ਕਰਨ ਦੋਸ਼ ਲਗਾਇਆ। ਪਰਿਵਾਰ ਨੇ ਆਖਿਆ ਜੇ ਇੱਕ-ਦੋ ਦਿਨਾਂ ‘ਚ ਇਸ ਮਾਮਲੇ ‘ਚ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੀ ਭੁੱਖ ਹੜਤਾਲ ਤੇ ਬੈਠਣਗੇ ਅਤੇ ਸੜਕਾਂ ਜਾਮ ਕਰਨਗੇ ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਅੰਮ੍ਰਿਤਪਾਲ ਸਿੰਘ ਉਪਰ ਲਗਾਈ ਗਈ ਐਨਐਸਏ ਖਤਮ ਹੋਣ ਵਾਲੀ ਹੈ। ਜਿਸਦੇ ਚੱਲਦੇ ਹੁਣ ਇੱਕ ਸਾਜਿ਼ਸ ਦੇ ਤਹਿਤ ਸੈੱਲ ‘ਚ ਕੈਮਰੇ ਲਗਾਇਆ ਹਨ । ਜੋ ਪੈਨ ਡਰਾਈਵ ਆਦਿ ਸਮਾਨ ਬਰਾਮਦ ਹੋਇਆ ਹੈ ਉਹ ਜੇਲ੍ਹ ਪ੍ਰਸ਼ਾਸਨ ਦੀ ਹੀ ਇੱਕ ਸਾਜਿਸ਼ ਹੈ, ਕਿਉਂਕਿ ਜੇਲ੍ਹ ‘ਚ ਇੱਕ ਸੂਈ ਤੱਕ ਨਹੀਂ ਜਾਂਦੀ , ਅਜਿਹੇ ‘ਚ ਉਹਨਾ ਕੋਲ ਐਨਾ ਸਮਾਨ ਕਿਵੇਂ ਪਹੁੰਚ ਗਿਆ । ਇਹ ਸਭ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਸਾਜਿਸ਼ ਦਾ ਹਿੱਸਾ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਭੁੱਖ ਹੜਤਾਲ ‘ਤੇ ਚਲੇ ਗਏ ਹਨ। ਜੇ ਇਸ ਮਾਮਲੇ ‘ਚ ਸਰਕਾਰ ਕੋਈ ਜਲਦੀ ਉਚਿਤ ਫੈਸਲਾ ਨਹੀਂ ਲੈਂਦੀ ਤਾਂ ਉਹ ਵੀ ਪਰਿਵਾਰ ਸਮੇਤ ਭੁੱਖ ਹੜਤਾਲ ਤੇ ਬੈਠਣਗੇ ਅਤੇ ਸੰਘਰਸ ਕਰਨ ਲਈ ਸੜਕਾਂ ਜਾਮ ਕਰਨਗੇ।
ਅੰਮ੍ਰਿਤਪਾਲ ਸਿੰਘ ਦੇ ਮਾਪੇ ਭੁੱਖ ਹੜਤਾਲ ਤੇ ਜਾਣਗੇ !
Total Views: 161 ,
Real Estate



















