ਸ਼ਨੀਵਾਰ ਨੂੰ ਈਰਾਨ ਦੇ ਇੱਕ ਦੂਰ-ਦੁਰਾਡੇ ਦੇ ਪੇਂਡੂ ਖੇਤਰ ਵਿੱਚ ਇੱਕ 30 ਸਾਲਾ ਵਿਅਕਤੀ ਨੇ ਆਪਣੇ 12 ਰਿਸ਼ਤੇਦਾਰਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਗੋਲ਼ੀਬਾਰੀ ਦਹਾਕਿਆਂ ਦੀ ਸਭ ਤੋਂ ਘਾਤਕ ਘਟਨਾ ਹੈ। ਕੇਰਮਾਨ ਸੂਬੇ ਦੇ ਨਿਆਂ ਵਿਭਾਗ ਦੇ ਮੁਖੀ ਇਬਰਾਹਿਮ ਹਮੀਦੀ ਨੇ ਦੱਸਿਆ ਕਿ ਬੰਦੂਕਧਾਰੀ ਨੇ ਪਰਿਵਾਰਕ ਝਗੜਿਆਂ ਕਾਰਨ ਤੜਕੇ ਇਕ ਪਿੰਡ ‘ਚ ਆਪਣੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ‘ਤੇ ਗੋਲੀਆਂ ਚਲਾ ਦਿੱਤੀਆਂ।ਹਮਲਾਵਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਨੇ ਅਸਾਲਟ ਰਾਈਫਲ ਦੀ ਵਰਤੋਂ ਕੀਤੀ ਹੈ। ਈਰਾਨ ਵਿੱਚ ਕਿਸੇ ਵੀ ਹਿੰਸਕ ਘਟਨਾ ਵਿੱਚ ਮੌਤਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
Total Views: 185 ,
Real Estate



















