ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈਟ ਹਾਲੇ ਨਹੀਂ ਚੱਲੇਗਾ

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੱਤ ਜ਼ਿਲ੍ਹਿਆਂ ਵਿਚ ਮੋਬਾਈਲ ਇੰਟਰਨੈਟ ਅਤੇ ਐੱਸ.ਐੱਮ.ਐੱਸ. ਭੇਜਣ ਨਾਲ ਸਬੰਧਤ ਸੇਵਾਵਾਂ ‘ਤੇ ਪਾਬੰਦੀ 19 ਫਰਵਰੀ ਤੱਕ ਵਧਾ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫ਼ਤਿਹਾਬਾਦ ਅਤੇ ਸਿਰਸਾ ਸ਼ਾਮਲ ਹਨ। ਸਰਕਾਰ ਨੇ ਇਸ ਤੋਂ ਪਹਿਲਾਂ 13 ਅਤੇ 15 ਫਰਵਰੀ ਨੂੰ ਮੋਬਾਈਲ ਇੰਟਰਨੈਟ ਸੇਵਾ ‘ਤੇ ਪਾਬੰਦੀ ਵਧਾਈ ਸੀ।

Total Views: 130 ,
Real Estate