ਹਾਦਸਾ ਕੋਈ ਵੀ ਛੋਟਾ ਨੀਂ ਹੁੰਦਾ

ਦੋਸਤੋ ਹਾਦਸਾ ਕੋਈ ਵੀ ਛੋਟਾ ਨੀਂ ਹੁੰਦਾ ਭਾਵੇਂ ਉਹਦੇ ‘ਚ ਇੱਕ ਜਾਨ ਜਾਵੇ ਭਾਵੇਂ ਇੱਕ ਤੋਂ ਵੱਧ।ਪਰ ਜਦੋਂ ਹਾਦਸਾ ਇਹੋ ਜਿਹਾ ਹੋਵੇ ਕਿ ਗਲਤੀ ਕਿਸੇ ਹੋਰ ਦੀ ਹੋਵੇ ਤੇ ਜਾਨਾਂ ਸਾਡੇ ਛੋਟੇ ਛੋਟੇ ਫੁੱਲਾਂ ਵਰਗੇ ਬੱਚਿਆਂ ਦੀਆਂ ਜਾਣ ਤਾਂ ਦੁੱਖ ਹੋਣ ਦੇ ਨਾਲ਼ ਨਾਲ਼ ਗੁੱਸਾ ਵੀ ਬਹੁਤ ਆਉਂਦੈ। ਇਹ ਸਹੀ ਐ ਕਿ ਲੌਂਗੋਵਾਲ ਵਾਲ਼ੇ ਹਾਦਸੇ ‘ਚ ਸਕੂਲ ਆਲ਼ਿਆਂ ਦੀ ਗਲਤੀ ਸੀ। ਪਰ ਕੀ ਇਹ ਹਾਦਸਾ ਪਹਿਲਾ ਹਾਦਸਾ ਸੀ ਜੀਹਦੇ ਵਿੱਚ ਸਕੂਲੀ ਬੱਚਿਆਂ ਦੀਆਂ ਜਾਨਾਂ ਗਈਆਂ ਹੋਣ। ਕੋਈ ਜੋ ਮਰਜ਼ੀ ਕਹੇ ਪਰ ਮੇਰੇ ਖ਼ਿਆਲ ਚ ਏਸ ਹਾਦਸੇ ਲਈ ਜਿੰਨਾਂ ਜ਼ਿੰਮੇਵਾਰ ਸਕੂਲ ਪਰਸਾਸ਼ਣ ਐ ਉਹਦੇ ਨਾਲ਼ੋਂ ਕਈ ਗੁਣਾਂ ਜ਼ਿਆਦਾ ਅਸੀਂ ਆਪ ਵੀ ਗੁਨਾਹਗਾਰ ਆਂ ਇਸ ਹਾਦਸੇ ਲਈ ਹਰ ਉਹ ਬੰਦਾ ਜ਼ਿੰਮੇਵਾਰ ਐ ਜੋ ਸੜਕਾਂ ਤੇ ਕੁੱਕੜਾਂ ਵਾਂਗੂੰ ਬੱਚੇ ਥੁੰਨ ਕੇ ਭਰੀਆਂ ਤੇ ਗਲਤ ਸਾਈਡ ਜਾਂਦੀਆਂ ਸਕੂਲੀ ਬੱਸਾਂ ਨੂੰ ਦੇਖਕੇ ਅੱਖਾਂ ਮੀਚ ਲੈਂਦੈ।
ਜ਼ਰੂਰੀ ਨੀਂ ਵੀ ਹਰੇਕ ਸਕੂਲ ਚ ਕੋਈ ਕਵਾੜ ਚ ਖਰੀਦੀ Omni Van ਹੋਵੇ ਤੇ ਉਸਨੂੰ ਅੱਗ ਲੱਗਣ ਨਾਲ਼ ਈ ਬੱਚਿਆਂ ਦੀਆਂ ਜਾਨਾਂ ਜਾਣ। ਅਸੀਂ ਰੋਜ਼ ਸੜਕਾਂ ਤੇ ਜਾਂਦੇ ਓਵਰ ਸਪੀਡ ਟਰਾਲੇ, ਬੱਸਾਂ, ਟਰੈਕਟਰ ਤੇ ਟਰੱਕ ਦੇਖਦੇ ਆਂ ਪਰ ਸਾਡੇ ਚੋਂ ਕਿੰਨਿਆਂ ਨੇਂ ਇਹਨਾਂ ਦੀ ਸ਼ਿਕਾਇਤ ਕਿਸੇ ਥਾਣੇ ਜਾਂ ਪ੍ਰਸ਼ਾਸ਼ਨ ਕੋਲ਼ ਕੀਤੀ ਐ।ਕੀ ਅਸੀਂ ਅਪਣੀਂ ਜ਼ਿੰਮੇਵਾਰੀ ਸਿਰਫ਼ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਕੇ ਈ ਪੂਰੀ ਕਰਨ ਜਾਣਦੇ ਆਂ?
ਹਾਦਸਾ ਕਿਸੇ ਵੀ ਤਰ੍ਹਾਂ ਦਾ ਹੋ ਸਕਦੈ। ਕੱਲ੍ਹ ਨੂੰ ਕਿਸੇ ਸਕੂਲੀ ਵੈਨ ‘ਚ ਕੋਈ ਅਵਾਰਾ ਪਸ਼ੂ ਵੀ ਵੱਜ ਸਕਦੈ, ਕੋਈ ਸਵਾਹ ਨਾਲ਼ ਭਰਿਆ ਟਿੱਪਰ ਗਲਤ ਪਾਸਿਓਂ ਆਕੇ ਵੈਨ ਚ ਵੱਜ ਸਕਦੈ, ਕੋਈ ਸ਼ਰਾਬੀ ਟਰੱਕ ਡਰਾਈਵਰ ਵੀ ਸਕੂਲ ਵੈਨ ਦਾ ਨੁਕਸਾਨ ਕਰ ਸਕਦੈ। ਜਿੰਨਾਂ ਰੌਲ਼ਾ ਅਸੀਂ ਅਪਣਾ ਨੁਕਸਾਨ ਹੋਣ ਤੋਂ ਬਾਅਦ ਪਾਉਂਦੇ ਆਂ ਉਹਦੇ ਨਾਲ਼ੋਂ ਜਿਆਦਾ ਲੋੜ ਐ ਕਿ ਅਸੀਂ ਹਾਦਸਿਆਂ ਦੀਆਂ ਸੰਭਾਵਨਾਵਾਂ ਤੋਂ ਵੀ ਡਰੀਏ ਤੇ ਸੁਚੇਤ ਹੋਈਏ।
ਸਾਨੂੰ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸ਼ਨ ਓਦੋਂ ਈ ਕਿਉਂ ਯਾਦ ਆਉਂਦੇ ਨੇਂ ਜਦੋਂ ਕਈ ਬੇਕਸੂਰ ਜਾਨਾਂ ਕਿਸੇ ਹੋਰ ਦੀ ਗਲਤੀ ਕਰਕੇ ਚਲੀਆਂ ਜਾਂਦੀਆਂ ਨੇਂ। ਜਿਹੜੇ ਰੋਸ ਮੁਜ਼ਾਹਰੇ ਅਸੀਂ ਅਪਣਾ ਨੁਕਸਾਨ ਹੋਣ ਤੋਂ ਬਾਅਦ ਕਰਦੇ ਆਂ ਉਹ ਸੜਕੀ ਆਵਾਜਾਈ ਦੇ ਸੁਧਾਰ ਲਈ ਪਹਿਲਾਂ ਕਿਉਂ ਨੀਂ ਕੀਤੇ ਜਾ ਸਕਦੇ?

Total Views: 424 ,
Real Estate