ਚਾਈਨਾ ਡੋਰ ਨੇ ਲਈ ਸਕੂਟਰ ‘ਤੇ ਜਾਂਦੇ ਮਾਸੂਮ ਦੀ ਜਾਨ

ਕਸਬਾ ਆਦਮਪੁਰ ( ਜਲੰਧਰ ) ‘ਚ ਅੱਜ 6ਵੀਂ ਜਮਾਤ ਦੇ ਵਿਦਿਆਰਥੀ ਜੈਦੀਪ ਸਿੰਘ ਦੀ ਚਾਈਨ ਡੋਰ ਕਾਰਨ ਮੌਤ ਹੋ ਗਈ । ਜੈਦੀਪ ਆਪਣੇ ਭਰਾ ਨਾਲ ਸਕੂਟਰ ਤੇ ਜਾ ਰਿਹਾ ਸੀ । ਜਦੋਂ ਹੀ ਉਹ ਸਥਾਨਕ ਡਾਕਖਾਨੇ ਕੋਲ ਦੀ ਲੰਘਣ ਲੱਗੇ ਤਾਂ ਉਸਦੇ ਗਲ ‘ਚ ਡੋਰ ਫਿਰ ਗਈ ਅਤੇ ਉਸਦਾ ਗਲਾ ਕੱਟਿਆ ਗਿਆ । ਜ਼ਖ਼ਮੀ ਹਾਲਤ ‘ਚ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਇਸ ਦੀ ਤੁਰੰਤ ਹੀ ਮੌਤ ਹੋ ਗਈ ਸੀ ।
ਆਦਮਪੁਰ ‘ਚ ਵੀਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੋਂ ਦੇ ਕਾਨਵੈਂਟ ਸਕੂਲ ‘ਚ 6ਵੀਂ ਜਮਾਤ ਵਿੱਚ ਪੜ੍ਹਦੇ 11 ਸਾਲਾ ਲੜਕੇ ਜੈਦੀਪ ਸਿੰਘ ਦੀ ਪਲਾਸਟਿਕ ਦੀ ਡੋਰ ਨਾਲ ਗਲਾ ਵੱਢਿਆ ਜਾਣ ਮਗਰੋਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੈਦੀਪ ਆਪਣੇ ਭਰਾ ਨਾਲ ਸਕੂਟਰ ‘ਤੇ ਘਰ ਵੱਲ ਜਾ ਰਿਹਾ ਸੀ। ਡਾਕਖਾਨੇ ਨੇੜੇ ਉਸ ਦੇ ਗਲੇ ਵਿਚ ਪਲਾਸਟਿਕ ਦੀ ਡੋਰ ਫਸ ਗਈ ਅਤੇ ਉਸ ਦਾ ਗਲਾ ਕੱਟ ਦਿੱਤਾ । ਹਾਦਸੇ ਤੋਂ ਬਾਅਦ ਲੋਕ ਬੱਚੇ ਨੂੰ ਹਸਪਤਾਲ ਲੈ ਗਏ ਪਰ ਇਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ। ਬੱਚਾ ਕਸਬੇ ਦੇ ਇੱਕ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ।

Total Views: 179 ,
Real Estate