ਬੀਜੇਪੀ ਨੇ ਚੰਦੇ ਨਾਲ ਹੱਥ ਰੰਗੇ

850 ਕਰੋੜ ਵਿੱਚੋਂ ਕਾਂਗਰਸ ਦੇ ਹਿੱਸੇ ਸਿਰਫ਼ 80 ਕਰੋੜ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਸ਼ (ADR) ਨੇ 1 4 ਫਰਵਰੀ ਨੂੰ ਰਾਜਨੀਤਕ ਦਲਾਂ ਨੂੰ ਮਿਲਣ ਵਾਲੇ ਚੰਦੇ ਦੀ ਰਿਪੋਰਟ ਜਾਰੀ ਕੀਤੀ ਹੈ। ਜਿਸ ਮੁਤਾਬਿਕ ਵਿੱਤੀ ਸਾਲ 2022-24 ਵਿੱਚ ਬੀਜੇਪੀ ਨੂੰ ਲਗਭਗ 720 ਕਰੋੜ ਰੁਪਏ ਦਾਨ ਵਜੋਂ ਮਿਲੇ ਹਨ।
ਇਹ ਰਕਮ ਕਾਂਗਰਸ, ਆਮ ਆਦਮੀ ਪਾਰਟੀ, ਸੀਪੀਆਈ ਐਮ ਅਤੇ ਨੈਸ਼ਨਲ ਪੀਪਲਜ ਪਾਰਟੀ ਨੂੰ ਮਿਲੇ ਦਾਨ ਤੋਂ 5 ਗੁਣਾ ਵੱਧ ਹੈ।
ਵਿੱਤੀ ਸਾਲ ਦੌਰਾਨ 20 ਹਜ਼ਾਰ ਤੋਂ ਵੱਧ ਮਿਲੇ ਦਾਨ ਦਾ ਰਜਿਸਟਰਡ ਰਾਜਨੀਤਕ ਪਾਰਟੀ ਨੂੰ ਬਿਉਰਾ ਦੇਣਾ ਪੈਂਦਾ ਹੈ। 2022-25 ਵਿੱਚ ਰਾਸ਼ਟਰੀ ਪਾਰਟੀਆਂ ਨੂੰ ਕੁੱਲ 850.43 ਕਰੋੜ ਰੁਪਏ ਦਾਨ ‘ਚ ਮਿਲੇ ਹਨ। ਏਡੀਆਰ ਮੁਤਾਬਿਕ ਕੁੱਲ੍ਹ ਦਾਨ ਵਿੱਚੋਂ ਕਾਂਗਰਸ ਦੇ ਪੱਲੇ 79.92 ਕਰੜ ਰੁਪਏ ਪਏ ਹਨ ।
12167 ਦਾਨੀਆਂ ਵੱਲੋਂ ਭਾਜਪਾ ਨੂੰ 7945 ਨੇ ਅਤੇ ਕਾਂਗਰਸ ਨੂੰ 894 ਨੇ ਦਾਨ ਕੀਤਾ ਹੈ।
ਦੇਸ਼ ਦੀ 6ਵੀਂ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਬੀਐਸਪੀ ਨੇ ਐਲਾਨ ਕੀਤਾ ਕਿ ਉਸਨੂੰ ਵਿੱਤੀ ਸਾਲ 2022-23 ‘ਚ 20 ਹਜ਼ਾਰ ਤੋਂ ਵੱਧ ਦਾ ਕੋਈ ਦਾਨ ਇੱਕ ਸੰਸਥਾ ਜਾਂ ਵਿਅਕਤੀ ਵੱਲੋਂ ਨਹੀਂ ਮਿਲਿਆ , ਬੀਐਸਪੀ ਪਿਛਲੇ 17 ਸਾਲਾਂ ਤੋਂ ਇਹੀ ਐਲਾਨ ਕਰ ਰਹੀ ਹੈ।
ਦਿੱਲੀ ਵਿੱਚ ਨੈਸ਼ਨਲ ਪਾਰਟੀਆਂ ਨੰ ਕੁੱਲ 276.20 ਕਰੋੜ ਦਾ ਦਾਨ ਮਿਲਿਆ ਹੈ। ਗੁਜਰਾਤ ਵਿੱਚੋਂ 160 ਕਰੋੜ 50 ਲੱਖ ਅਤੇ ਮਹਾਰਾਸ਼ਟਰ ਵਿੱਚੋਂ 96.273 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।

Total Views: 426 ,
Real Estate