ਕਿਸਾਨ ਅੰਦੋਲਨ ਦਾ ਅਸਰ – ਅੰਮ੍ਰਿਤਸਰ -ਦਿੱਲੀ ਏਅਰ ਟਿਕਟ ਦੇ ਰੇਟ 7 ਗੁਣਾ ਵਧੇ

ਕਿਸਾਨ ਅੰਦੋਲਨ ਕਾਰਨ ਆਵਾਜਾਈ ਪ੍ਰਭਾਵਿਤ ਹੋਣਾ ਸੁਭਾਵਿਕ ਸੀ ਜਿਸ ਕਰਕੇ ਦਿੱਲੀ ਆਉਣ -ਜਾਣ ਵਾਲਿਆਂ ਲਈ ਆਰਥਿਕ ਅਤੇ ਮਾਨਸਿ਼ਕ ਪ੍ਰੇਸ਼ਾਨੀ ਸੁਰੂ ਹੋ ਗਈ ਹੈ। ਹੁਣ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਚੱਲਣ ਵਾਲੀਆਂ ਫਲਾਈਟਸ ਦੀਆਂ ਟਿਕਟਾਂ ਦੇ ਭਾਅ 7 ਗੁਣਾ ਤੱਕ ਵਧ ਗਏ ਹਨ । ਸਵੇਰੇ 6:05 ਚੱਲਣ ਵਾਲੀ ਇੰਡੀਗੋ ਦੀ ਟਿਕਟ 12,177 ਰੁਪਏ ਹੈ। ਜਦਕਿ ਸਵੇਰੇ 6:50 ਤੇ ਚੱਲਣ ਵਾਲੀ ਏਅਰ ਇੰਡੀਆ ਦੀ ਟਿਕਟ ਹੁਣ 34,617 ਰੁਪਏ ਪਹੁੰਚ ਗਈ ਹੈ।
ਸਵੇਰੇ 10 : 05 ਤੇ ਚੱਲਣ ਵਾਲੀ ਵਿਸਤਾਰਾ ਫਲਾਈਟ ਦੇ ਕਿਰਾਏ ‘ਚ ਵਿਸਥਾਰ ਕਰਕੇ 34000 ਰੁਪਏ ਕਰ ਦਿੱਤਾ ਗਿਆ । ਸ਼ਾਮ ਨੂੰ 3:25 ਵਜੇ ਚੱਲਣ ਵਾਲੀ ਵਿਸਤਾਰਾ ਦਾ ਭਾਅ 20 000 ਰੁਪਏ ਹੈ। ਅੱਜ ਸ਼ਾਮ ਤੱਕ ਇਹਨਾ ਟਿਕਟਾਂ ਦੇ ਭਾਅ ‘ਚ ਹੋਰ ਵਾਧਾ ਹੋ ਸਕਦਾ ਹੈ।

Total Views: 309 ,
Real Estate