ਵਿਰੋਧ ਮਗਰੋਂ ਤਖ਼ਤ ਨਾਦੇੜ ਸਾਹਿਬ ਸੋਧ ਐਕਟ ਦਾ ਫੈਸਲਾ ਟਾਲਿਆ

ਮਹਾਂਰਾਸ਼ਟਰ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਜੁੜੇ ਸੋਧ ਐਕਟ ਨੂੰ ਵਿਧਾਨ ਸਭਾ ‘ਚ ਪੇਸ਼ ਕਰਨ ਦਾ ਫੈਸਲਾ ਸਿੱਖ ਭਾਈਚਾਰੇ ਦੇ ਵਿਆਪਕ ਵਿਰੋਧ ਕਾਰਨ ਟਾਲ ਦਿੱਤਾ ਹੈ।
ਐਕਟ ਵਿੱਚ ਸੋਧ ਦੇ ਵਿਰੋਧ ‘ਚ ਸਿੱਖ ਸੰਗਤ ਅਤੇ ਸ਼ਰੋਮਣੀ ਕਮੇਟੀ ਵੱਲੋਂ ਮਹਾਰਾਸ਼ਟਰ ਸਰਕਾਰ ਖਿਲਾਫ਼ ਦੋ ਦਿਨ ਪਹਿਲਾਂ ਹੀ ਮੋਰਚਾ ਖੋਲ੍ਹ ਦਿੱਤਾ ਸੀ । ਬੀਤੇ ਸੁੱਕਰਵਾਰ ਨੂੰ ਸੱਚਖੰਡ ਹਜੂਰ ਸਾਹਿਬ , ਨਾਦੇੜ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ ਸੀ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸਦਾ ਵਿਰੋਧ ਕੀਤਾ ਸੀ । ਦੋਸ਼ ਲਗਾਇਆ ਸੀ ਕਿ ਮਹਾਰਾਸ਼ਟਰ ‘ਚ ਬੀਜੇਪੀ , ਸਿ਼ਵਸੈ਼ਨਾ ਅਤੇ ਐਨਸੀਪੀ ਦੇ ਗਠਜੋੜ ਵਾਲੀ ਸਰਕਾਰ ਵੱਲੋਂ ਤਖ਼ਤ ਹਜੂਰ ਸਾਹਿਬ ਅਬਚਲ ਨਗਰ ਦਾ ਕੰਮਕਾਜ ਦੇਖਣ ਵਾਲੇ ਬੋਰਡ ਵਿੱਚ ਮੈਂਬਰਾਂ ਦੀਆਂ ਨਿਯੁਕਤੀਆਂ ਨਾਲ ਜੁੜੇ ਐਕਟ ‘ਚ ਬਦਲਾਅ ਕਰਕੇ ਸਿੱਖ ਸੰਸਥਾਵਾਂ ‘ਚ ਦਖਲ-ਅੰਦਾਜ਼ੀ ਕੀਤੀ ਹੈ।

Total Views: 168 ,
Real Estate