ਕਿਸਾਨਾਂ ਦਾ ਦਿੱਲੀ ਕੂਚ-ਨਹੀਂ ਬਣੀ ਸਹਿਮਤੀ ਸਰਕਾਰ ਨਾਲ ਮੀਟਿੰਗ ‘ਚ

ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਜ਼ੀਰਾਂ ਵਿਚਕਾਰ ਮੀਟਿੰਗ ਬੇਸਿਟਾ ਰਾਹੀਂ । ਮੀਟਿੰਗ ਵਿੱਚੋਂ ਬਾਹਰ ਆਂ ਕੇ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਅੱਜ ਸਵੇਰੇ 10 ਵਜੇ ਦਿੱਲੀ ਵੱਲ ਕੂਚ ਕਰਨਗੇ । ਬੀਤੀ ਰਾਤ ਮੀਟਿੰਗ ਤੋਂ ਬਾਹਰ ਆਂ ਕੇ ਕਿਸਾਨ ਨੇਤਾ ਜਗਜੀਤ ਸਿੰਘ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗ ਬਾਰੇ ਗੰਭੀਰ ਨਹੀਂ ਅਤੇ ਉੱਥੇ ਹੀ ਖੜ੍ਹੀ ਹੈ । ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਪੰਜ ਘੰਟੇ ਤੋਂ ਵੱਧ ਲੰਮੀ ਮੀਟਿੰਗ ਕੀਤੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ।ਪਰ ਅਸੀਂ ਕੱਲ੍ਹ ਸਵੇਰੇ 10 ਵਜੇ ਦਿੱਲੀ ਵੱਲ ਮਾਰਚ ਕਰਨ ਲਈ ਮਜਬੂਰ ਹੋਵਾਂਗੇ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇਗੀ।

Total Views: 226 ,
Real Estate