Chandigarh ਪ੍ਰਸ਼ਾਸਨ ਨੇ 60 ਦਿਨਾਂ ਲਈ ਲਗਾਈ ਧਾਰਾ 144

ਕਿਸਾਨਾਂ ਦੇ ਰੋਸ ਪ੍ਰਦਰਸ਼ਨ ਅਤੇ ਦਿੱਲੀ ਵੱਲ ਮਾਰਚ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਡੀਸੀ ਵਿਨੈ ਪ੍ਰਤਾਪ ਸਿੰਘ ਵੱਲੋਂ ਇਹ ਧਾਰਾ 60 ਦਿਨਾਂ ਲਈ ਲਗਾਈ ਗਈ ਹੈ। ਅਜਿਹੇ ‘ਚ ਹੁਣ ਇਕ ਜਗ੍ਹਾ ‘ਤੇ ਪੰਜ ਜਾਂ ਇਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ।ਇਸ ਦੇ ਨਾਲ ਹੀ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ ਦੇ ਨਾਲ ਪ੍ਰਦਰਸ਼ਨ ਅਤੇ ਮਾਰਚ ਪਾਸਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Total Views: 178 ,
Real Estate