ਸ੍ਰੀ ਮੁਕਤਸਰ ਸਾਹਿਬ 8 ਫਰਵਰੀ ( ਕੁਲਦੀਪ ਸਿੰਘ ਘੁਮਾਣ) – ਸਥਾਨਕ ਬੂੜਾ ਗੁੱਜਰ ਰੋਡ ‘ਤੇ ਕੱਸੀ (ਸੂਏ) ਦੇ ਪੁਲ ਦੀ ਬੁਰਜੀ ਨੰਬਰ 28376 ਦੀ ਖਸਤਾ ਹਾਲਤ ਹੋਣ ਕਰਕੇ, ਪੁੱਲ ਦੀ ਨਵੀਂ ਉਸਾਰੀ ਕਰਨ ਸਬੰਧੀ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਇਸ ਪੁੱਲ ਦੀ ਨਵ-ਉਸਾਰੀ ਕਰਵਾਈ ਜਾਵੇ। ਜਿਕਰਯੋਗ ਹੈ ਕਿ ਸੜਕ ’ਤੇ ਕਾਫ਼ੀ ਆਵਜਾਈ ਰਹਿੰਦੀ ਹੈ ਅਤੇ ਪੁਲ ਬਹੁਤ ਭੀੜਾ ਅਤੇ ਖਸਤਾ ਹਾਲਤ ਹੋਣ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਪੁੱਲ ਟੁੱਟਣ ਕਿਨਾਰੇ ਹੈ ਅਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਹੁਰਾਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਮਸਲੇ ‘ਤੇ ਸਬੰਧਿਤ ਵਿਭਾਗਾਂ ਨੂੰ ਨਜ਼ਰਸਾਨੀ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਬਲਦੇਵ ਸਿੰਘ ਬੇਦੀ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਅਤੇ ਗੁਰਜੰਟ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਉਸਾਰੀ ਜਲਦੀ ਤੋਂ ਕਰਵਾਈ ਜਾਵੇ ।Total Views: 214 ,
Real Estate



















