ਭਾਨੇ ਸਿੱਧੂ ਦੇ ਪਰਿਵਾਰ, ਲੱਖਾ ਸਿਧਾਣਾ ਸਮੇਤ ਡੇਢ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

3 ਫਰਵਰੀ ਨੂੰ ਯੂ-ਟਿਊਬਰ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਅਤੇ ਹੋਰ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਅੱਗੇ ਧਰਨਾ ਦੇਣ ਦੇ ਐਲਾਨ ਤਹਿਤ ਜਦੋਂ ਜਥੇਬੰਦੀਆਂ ਦੇ ਆਗੂ ਤੇ ਲੋਕ ਬਡਬਰ ਟੋਲ ਪਲਾਜ਼ਾ ਲੰਘਣ ਲੱਗੇ ਤਾਂ ਇੱਥੇ ਮੌਜੂਦ ਵੱਡੀ ਗਿਣਤੀ ਪੁਲਿਸ ਫੌਰਸ ਨਾਲ ਉਨ੍ਹਾਂ ਦੀ ਝੜਪ ਤੇ ਟੋਲ ਪਲਾਜ਼ੇ ਦੀ ਭੰਨਤੋੜ ਹੋਈ ਸਾਹਮਣੇ ਆਈ ਸੀ।ਭਾਨਾ ਸਿੱਧੂ ਦੇ ਮਾਮਲੇ ਨੂੰ ਲੈ ਕੇ ਜਿੱਥੇ ਉਸੇ ਦਿਨ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਸੰਗਰੂਰ ਵਿਖੇ 10 ਫਰਵਰੀ ਤੱਕ ਭਾਨਾ ਸਿੱਧੂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ, ਉੱਥੇ ਦੂਸਰੇ ਪਾਸੇ ਸ਼ਾਮ ਸਮੇਂ ਪੁਲਿਸ ਵਲੋਂ ਬਡਬਰ ਟੋਲ ਪਲਾਜ਼ੇ ’ਤੇ ਹੋਈ ਭੰਨਤੋੜ ਦੇ ਮਾਮਲੇ ਵਿਚ ਭਾਨੇ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣ ਸੁਖਪਾਲ ਕੌਰ, ਭੈਣ ਕਿਰਨਪਾਲ ਕੌਰ, ਸਰਬਜੀਤ ਸਿੰਘ ਸਰਪੰਚ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਸਤਾਨੀ, ਲੱਖਾ ਸਿਧਾਣਾ, ਗੁਰਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ, ਜੱਸੀ ਨਿਹੰਗ, ਜਸਵੀਰ ਇੰਜੀਨੀਅਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8-ਬੀ, ਪੰਜਾਬ ਪ੍ਰਵੈਂਸ਼ਨ ਆਫ਼ ਡੇਮੈਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ 2014 ਦੀ ਧਾਰਾ 4, ਆਈ.ਪੀ.ਸੀ. ਦੀ ਧਾਰਾ 283, 186, 353, 279, 427, 307, 148, 149, 117, 268 ਧਾਰਾਵਾਂ ਲਾ ਕੇ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕਰ ਦਿੱਤਾ।

Total Views: 225 ,
Real Estate