ਪੰਜਾਬੀ ਸਿੱਖ ਟਰੱਕ ਚਾਲਕਾਂ ਨਾਲ ਉੱਤਰ ਪ੍ਰਦੇਸ਼ ਪੁਲਿਸ ਦੀ ਕਥਿਤ ਧੱਕੇਸ਼ਾਹੀ ਬਿਆਨ ਕਰਦੀ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਤੇ ਸਾਂਝਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਵਾਇਰਲ ਵੀਡੀਓ ਵਿੱਚ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਸਿੱਖ ਟਰੱਕ ਚਾਲਕ ਦੀ ਦਾੜ੍ਹੀ ਨੂੰ ਹੱਥ ਪਾਇਆ ਹੈ। ਕੈਪਟਨ ਨੇ ਟਵੀਟ ਕਰ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਵਰਦੀ ਵਾਲੇ ਬੰਦਿਆਂ ਵੱਲੋਂ ਕਿਸੇ ਆਮ ਬੰਦੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਮੰਗ ਕੀਤੀ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਵੀਡੀਓ ਵਿੱਚ ਟੈਗ ਕਰਦਿਆਂ ਕਿਹਾ ਹੈ ਕਿ ਭਾਜਪਾ ਲਈ ਵੀ ਇਹ ਵਰਤਾਰਾ ਸਹਿਣਯੋਗ ਨਹੀਂ ਹੋਣਾ ਚਾਹੀਦਾ।
ਦੱਸਣਯੋਗ ਹੈ ਕਿ ਜਦੋਂ ਯੂਪੀ ਪੁਲਿਸ ਦੇ ਮੁਲਾਜ਼ਮ ਨੇ ਸਿੱਖ ਦੀ ਦਾੜ੍ਹੀ ਨੂੰ ਹੱਥ ਪਾਇਆ ਸੀ ਤੇ ਉਹ ਟਰੱਕ ਵਿੱਚੋਂ ਆਪਣੀ ਕਿਰਪਾਨ ਕੱਢ ਲਿਆਇਆ ਸੀ ਤੇ ਉਸ ਨੂੰ ਦੁਬਾਰਾ ਹੱਥ ਲਗਾਉਣ ਲਈ ਵੀ ਵੰਗਾਇਆ ਸੀ ਜਿਸ ਤੇ ਯੂਪੀ ਪੁਲਿਸ ਦਾ ਇਹ ਕਰਮਚਾਰੀ ਬਾਅਦ ਵਿੱਚ ਸਿੱਖ ਨੌਜਵਾਨ ਦੇ ਨੇੜੇ ਨਹੀ ਲੱਗਾ।
ਸਿੱਖ ਟਰੱਕ ਚਾਲਕ ਦੀ ਦਾੜ੍ਹੀ ਨੂੰ ਹੱਥ ਪਾਉਣ ਤੇ ਕੈਪਟਨ ਨੇ ਭਾਜਪਾ ਤੇ UP ਦੇ ਸੀਐੱਮ ਨੂੰ ਦਿੱਤੀ ਨਸੀਹਤ
Total Views: 139 ,
Real Estate



















