ਪੇਟੀਐਮ ਪੇਮੈਂਟਸ ਬੈਂਕ ਨੂੰ ਹਰ ਰੋਜ਼ ਨਵੇਂ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। RBI ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਬੈਂਕ ਲਈ ਹੁਣ ਇੱਕ ਹੋਰ ਬੁਰੀ ਖ਼ਬਰ ਆਈ ਹੈ। ਵਪਾਰੀਆਂ ਦੇ ਸੰਗਠਨ CAIT ਨੇ ਕਾਰੋਬਾਰੀਆਂ ਨੂੰ ਕਾਰੋਬਾਰੀ ਲੈਣ-ਦੇਣ ਲਈ Paytm ਦੀ ਬਜਾਏ ਹੋਰ ਭੁਗਤਾਨ ਵਿਕਲਪਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।RBI ਨੇ Paytm ਵਾਲੇਟ ਅਤੇ ਬੈਂਕ ਦੇ ਸੰਚਾਲਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ Paytm ਮੁਸੀਬਤ ਵਿੱਚ ਹੈ।CAIT ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ Paytm ਪੇਮੈਂਟਸ ਬੈਂਕ ‘ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਤੋਂ ਬਚਣ ਲਈ ਛੋਟੇ ਕਾਰੋਬਾਰੀਆਂ ਨੂੰ ਬਦਲ ਲੱਭਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹੇਗਾ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕਾਰੋਬਾਰ ਜਾਰੀ ਰਹੇਗਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਛੋਟੇ ਕਾਰੋਬਾਰੀ, ਵਿਕਰੇਤਾ, ਹਾਕਰ ਅਤੇ ਔਰਤਾਂ ਪੇਟੀਐਮ ਰਾਹੀਂ ਕਾਰੋਬਾਰ ਚਲਾ ਰਹੀਆਂ ਹਨ। Paytm ਦੇ ਖਿਲਾਫ ਹੋ ਰਹੀ ਕਾਰਵਾਈ ਕਾਰਨ ਉਨ੍ਹਾਂ ਦੇ ਛੋਟੇ ਕਾਰੋਬਾਰ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ।
Paytm ਤੋਂ ਦੂਰੀ ਬਣਾ ਲਓ ਕਾਰੋਬਾਰੀ, ਵਪਾਰੀਆਂ ਦੇ ਸੰਗਠਨ ਨੇ ਜਾਰੀ ਕੀਤੀ ਸਲਾਹ !
Total Views: 176 ,
Real Estate



















