ਪੰਜ ਕੁਇੰਟਲ ਤੋਂ ਵੱਧ ਦੀ ਕੋਕੀਨ ਤਸਕਰੀ ਕੇਸ ’ਚ ਪੰਜਾਬੀ ਮੂਲ ਦਾ ਜੋੜਾ ਦੋਸ਼ੀ ਕਰਾਰ

ਬਰਤਾਨੀਆਂ ’ਚ ਭਾਰਤੀ ਮੂਲ ਦੇ ਇਕ ਜੋੜੇ ਨੂੰ ਪੰਜ ਕੁਇੰਟਲ ਤੋਂ ਵੱਧ ਕੋਕੀਨ ਆਸਟਰੇਲੀਆ ਲਿਜਾਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਇਕ ਕੰਪਨੀ ਨਾਲ ਜੁੜੇ ਹੋਏ ਸਨ। ਉਸ ਨੇ ਕੰਪਨੀ ਦੇ ਨਾਂ ’ਤੇ ਮੈਟਲ ਟੂਲਬਾਕਸ ’ਚ ਲੁਕਾ ਕੇ ਜਹਾਜ਼ ਰਾਹੀਂ ਆਸਟ੍ਰੇਲੀਆ ਕੋਕੀਨ ਭੇਜੀ ਸੀ। ਇਹ ਦੋਵੇਂ ਗੁਜਰਾਤ ‘ਚ ਦੋਹਰੇ ਕਤਲ ਦੇ ਦੋਸ਼ੀ ਵੀ ਹਨ। ਜਿਸ ਕਾਰਨ ਭਾਰਤ ਨੇ ਮੁਲਜ਼ਮਾਂ ਦੀ ਹਵਾਲਗੀ ਦੀ ਮੰਗ ਕੀਤੀ ਹੋਈ ਹੈ। ਜਾਂਚ ਏਜੰਸੀ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਆਸਟਰੇਲੀਆਈ ਬਾਰਡਰ ਫੋਰਸ ਨੇ ਮਈ 2021 ’ਚ ਸਿਡਨੀ ਪਹੁੰਚਣ ’ਤੇ 5.7 ਕਰੋੜ ਪੌਂਡ ਕੋਕੀਨ ਜ਼ਬਤ ਕੀਤੀ ਸੀ ਅਤੇ ਕੌਮੀ ਅਪਰਾਧ ਏਜੰਸੀ (ਐੱਨ.ਸੀ.ਏ.) ਦੇ ਜਾਂਚਕਰਤਾਵਾਂ ਨੇ ਭੇਜਣ ਵਾਲੇ ਦੀ ਪਛਾਣ 59 ਸਾਲ ਦੀ ਆਰਤੀ ਧੀਰ ਅਤੇ 35 ਸਾਲ ਦੇ ਕੰਵਲਜੀਤ ਸਿੰਘ ਰਾਏਜ਼ਾਦਾ ਵਜੋਂ ਕੀਤੀ ਹੈ।ਸੋਮਵਾਰ ਨੂੰ ਸਾਊਥਵਰਕ ਕ੍ਰਾਊਨ ਕੋਰਟ ਵਿਚ ਸੁਣਵਾਈ ਤੋਂ ਬਾਅਦ ਜੱਜਾਂ ਦੀ ਇਕ ਜਿਊਰੀ ਨੇ ਉਸ ਨੂੰ ਨਿਰਯਾਤ ਦੇ 12 ਅਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ 18 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ।

Total Views: 483 ,
Real Estate