ਪੰਜਾਬੀ ਮੂਲ ਦੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ’ਚ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਦੇ ਬਰੈਂਪਟਨ ’ਚ ਅਪਣੇ ਹਮਵਤਨ ਦਾ ਕਤਲ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੋਲੀ ਚਲਾਉਣ ਵਾਲਾ ਇਕ ਨਾਬਾਲਗ ਅਜੇ ਤਕ ਫਰਾਰ ਹੈ। ਪੁਲਿਸ ਜਾਂਚ ’ਚ ਮਦਦ ਲਈ ਵਧੇਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਵੀਡੀਉ ਫੁਟੇਜ ਸਕੈਨ ਕਰ ਰਹੀ ਹੈ। ਬਰੈਂਪਟਨ ਦੇ ਰਹਿਣ ਵਾਲੇ ਨਿਸ਼ਾਨ ਥਿੰਦ (18) ਨੂੰ ਪਿਛਲੇ ਸਾਲ 19 ਦਸੰਬਰ ਨੂੰ ਸਥਾਨਕ ਹਸਪਤਾਲ ਸਾਹਮਣੇ ਸੁਟ ਦਿਤਾ ਗਿਆ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੀਲ ਖੇਤਰੀ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਥਿੰਦ ਨੂੰ ਕਿਸੇ ਅਣਪਛਾਤੇ ਸਥਾਨ ’ਤੇ ਗੋਲੀ ਮਾਰ ਦਿਤੀ ਗਈ ਅਤੇ ਬਾਅਦ ’ਚ ਉਸ ਨੂੰ ਹਸਪਤਾਲ ’ਚ ਛੱਡ ਦਿਤਾ ਗਿਆ। ਥਿੰਦ ਦੀ ਮੌਤ ਤੋਂ ਬਾਅਦ ਪੀਲ ਰੀਜਨਲ ਪੁਲਿਸ ਦੇ ਹੋਮਿਸਾਈਡ ਬਿਊਰੋ ਦੇ ਕਰਮਚਾਰੀਆਂ ਨੇ 9 ਜਨਵਰੀ ਨੂੰ ਬਰੈਂਪਟਨ ਦੇ ਇਕ ਘਰ ’ਤੇ ਛਾਪਾ ਮਾਰਿਆ ਅਤੇ ਬਾਅਦ ਵਿਚ 18 ਸਾਲ ਦੇ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

Total Views: 265 ,
Real Estate