ਪੰਜਾਬੀ ਸੰਗੀਤ ਜਗਤ ਦੀ ਧੜੱਲੇਦਾਰ ਸ਼ਖਸ਼ੀਅਤ ਬਾਈ ਗਿੱਲ ਹਰਦੀਪ ਅਤੇ ਸਰਦਾਰਨੀ ਪਰਮਿੰਦਰਜੀਤ ਕੌਰ ਗਿੱਲ ਦੇ ਸਪੁੱਤਰ ਅਰਸ਼ਦੀਪ ਸਿੰਘ ਗਿੱਲ ਨੇ ਕੈਨੇਡਾ ਦੀ ਆਰਸੀਐਮਪੀ ਪੁਲੀਸ ਵਿੱਚ ਨੌਕਰੀ ਜੁਆਇਨ ਕੀਤੀ ਹੈ।
ਗਿੱਲ ਪਰਿਵਾਰ ਨੇ ਪਿੰਡ ਕੋਕਰੀ ਕਲਾਂ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ‘ਚ ਪੰਜਾਬੀਆਂ ਦੀ ਚੜਦੀਕਲਾ ਦੀਆਂ ਗੱਲ੍ਹਾਂ ਕੀਤੀਆਂ ਹਨ। ਗਿੱਲ ਹਰਦੀਪ ਗੀਤ ਵੀ ਦੁਆਵਾਂ ਵਰਗੇ ਨੇ ।
ਅੱਜ ਬਾਪੂ ਮਹਿੰਦਰ ਸਿੰਘ ਗਿੱਲ ਅਤੇ ਬੇਬੇ ਨਸੀਬ ਕੌਰ ਗਿੱਲ ਦੇ ਪੋਤਰੇ ਅਰਸ਼ਦੀਪ ਗਿੱਲ ਨੂੰ ਨਵੀਂ ਸੁਰੂਆਤ ਲਈ ਮੁਬਾਰਕ ।
ਸਾਲ 2000 ‘ਚ ਜਦੋਂ ਅਰਸ਼ ਦਾ ਜਨਮ ਹੋਇਆ ਤਾਂ ਗਿੱਲਾਂ ਬੁੂਹੇ ਤੇ ਨਿੰਮ ਬੱਝਿਆ ਅਤੇ ਚੁੱਲ੍ਹੇ ‘ਤੇ ਬੱਕਰਾ ਰੱਝਿਆ ਸੀ ।
ਅਰਸ਼ਦੀਪ ਨੇ ਫਰੇਜ਼ਰ ਵੈਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਕਰਨ ਮਗਰੋਂ ਪੁਲਿਸ ਵਿਭਾਗ ‘ਚ ਨੌਕਰੀ ਦੀ ਸੁਰੂਆਤ ਕੀਤੀ ਹੈ।
ਮੁਬਾਰਕ ਸਾਰੇ ਪਰਿਵਾਰ ਨੂੰ
Total Views: 258 ,
Real Estate


















