ਚੰਡੀਗੜ੍ਹ ‘ਚ ਭਾਜਪਾ ਨੇ ਬਣਾਇਆ ਮੇਅਰ ਤੇ ਸੀਨੀਅਰ ਡਿਪਟੀ ਮੇਅਰ

ਚੰਡੀਗੜ੍ਹ ਮੇਅਰ ਦੀ ਚੋਣ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਦੀ ਚੋਣ ਵੀ ਭਾਜਪਾ ਨੇ ਜਿੱਤ ਲਈ ਹੈ। ਭਾਜਪਾ ਵੱਲੋਂ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਕੁਲਜੀਤ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਨੂੰ 16 ਵੋਟਾਂ ਮਿਲੀਆਂ ਹਨ। ਕਾਂਗਰਸ ਅਤੇ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਦਾ ਬਾਈਕਾਟ ਕੀਤਾ ਜਿਸ ਕਾਰਨ ਸਿਰਫ਼ 16 ਵੋਟਾਂ ਹੀ ਪਈਆਂ। ਜਾਣਕਾਰੀ ਅਨੁਸਾਰ ਕਰੀਬ 1 ਵਜੇ ਮੇਅਰ ਦੀ ਚੋਣ ਦਾ ਨਤੀਜਾ ਐਲਾਨਿਆ ਗਿਆ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ। ਪਰ ‘ਆਪ’ ਅਤੇ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਚੋਣਾਂ ਦਾ ਬਾਈਕਾਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੇਅਰ ਚੋਣਾਂ ਵਿੱਚ ਧਾਂਦਲੀ ਹੋਈ ਹੈ। ਪ੍ਰੀਜ਼ਾਈਡਿੰਗ ਅਫਸਰ ਨੇ ਬੈਲਟ ਪੇਪਰ ‘ਤੇ ਦਸਤਖਤ ਕਰਨ ਸਮੇਂ ਧੋਖਾਧੜੀ ਕੀਤੀ। ਅਜਿਹੇ ‘ਚ ਉਹ ਹੁਣ ਚੋਣ ਪ੍ਰਕਿਰਿਆ ‘ਚ ਹਿੱਸਾ ਨਹੀਂ ਲੈਣਗੇ।
ਇਸ ਤੋਂ ਪਹਿਲਾਂ ਮੇਅਰ ਦੀ ਚੋਣ ਨਤੀਜੇ 1 ਵਜੇ ਤੱਕ ਮੇਅਰ ਐਲਾਨ ਦਿੱਤੇ ਗਏ। ਇਸ ਵਿੱਚ ਅੱਠ ਵੋਟਾਂ ਰੱਦ ਹੋ ਗਈਆਂ । ਭਾਜਪਾ ਨੂੰ ਕੁੱਲ 16 ਅਤੇ ਆਪ-ਕਾਂਗਰਸ ਗਠਜੋੜ ਨੂੰ 12 ਵੋਟਾਂ ਮਿਲੀਆਂ।

Total Views: 171 ,
Real Estate