ਭਾਨਾ ਸਿੱਧੂ ਖ਼ਿਲਾਫ਼ ਮੋਹਾਲੀ ‘ਚ ਤੀਜਾ ਮਾਮਲਾ ਦਰਜ

ਮੋਹਾਲੀ ਦੇ ਫੇਸ-ਇੱਕ ਥਾਣੇ ਵਿੱਚ ਭਾਨਾ ਸਿੱਧੂ ਅਤੇ ਅਮਨ ਸਿੱਧੂ ਖ਼ਿਲਾਫ਼ ਪਰਚਾ ਦਰਜ ਧਾਰਾ 294 387 ਅਤੇ 506 ਫੇਸ-5 ਦੀ ਇਮੀਗ੍ਰੇਸ਼ਨ ਦੇ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਹਾਈ ਰਾਈਸ ਇਮੀਗ੍ਰੇਸ਼ਨ ਫੇਸ ਪੰਜ ਦੇ ਮਾਲਕ ਵੱਲੋਂ ਕਾਫੀ ਦੇਰ ਪਹਿਲਾਂ ਭਾਨਾ ਸਿੱਧੂ ਖ਼ਿਲਾਫ਼ ਬਲੈਕ ਮੇਲ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚਲਦੇ 22 ਤਰੀਕ ਜਨਵਰੀ ਨੂੰ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਖ਼ਿਲਾਫ਼ ਧਮਕੀਆਂ ਦੇਣਾ, ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ। ਉਸ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਪਰ ਇਸ ਮਾਮਲੇ ਵਿੱਚ ਕੋਈ ਵੀ ਪੁਲਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ।

Total Views: 194 ,
Real Estate