ਦਿੱਲੀ ਦੇ ਮੁੱਖ ਚੋੋਣ ਅਧਿਕਾਰੀ (ਸੀਈਓ) ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓ’ਜ਼) ਨੂੰ ਭੇਜੇ ਸਰਕੁਲਰ ਨੇ ਲੋਕ ਸਭਾ ਚੋਣਾਂ ਦੀ ਤਰੀਕ ਬਾਰੇ ਚੁੰਝ-ਚਰਚਾ ਛੇੜ ਦਿੱਤੀ ਹੈ। ਸਰਕੁਲਰ ਦੀ ਵਾਇਰਲ ਹੋਈ ਕਾਪੀ ਵਿੱਚ ਲੋਕ ਸਭਾ ਚੋਣਾਂ ਸ਼ੁਰੂ ਹੋਣ ਦੀ ਸੰਭਾਵੀ ਤਰੀਕ 16 ਅਪਰੈਲ 2024 ਦਰਸਾਈ ਗਈ ਹੈ। ਹਾਲਾਂਕਿ ਮੁੱਖ ਚੋੋਣ ਅਧਿਕਾਰੀ ਦਫ਼ਤਰ ਨੇ ਐਕਸ ਉੱਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਸਪਸ਼ਟ ਕੀਤਾ ਕਿ ਇਹ ਤਰੀਕ ਸਿਰਫ਼ ‘ਹਵਾਲੇ’ ਅਤੇ ਚੋਣ ਪਲਾਨਰ ਵਿਚ ਚੋਣਾਂ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ ਹੈ।ਸੀਈਓ ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਭੇਜੇ ਪੱਤਰ ਵਿੱਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਜਾਰੀ ਚੋਣ ਪਲਾਨਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਆਮ ਚੋਣਾਂ ਤੋਂ ਪਹਿਲਾਂ ਕਈ ਸਰਗਰਮੀਆਂ ਦੀ ਤਫ਼ਸੀਲ ਦੇ ਨਾਲ ਹਰੇਕ ਸਰਗਰਮੀ ਸ਼ੁਰੂ ਤੇ ਖ਼ਤਮ ਹੋਣ ਲਈ ਟਾਈਮਲਾਈਨ ਤੇ ਅਰਸੇ ਦਾ ਬਿਊਰਾ ਦਿੱਤਾ ਗਿਆ ਹੈ। ਸਰਕੁਲਰ ’ਚ ਲਿਖਿਐ, ‘‘ਆਗਾਮੀ ਲੋਕ ਸਭਾ ਚੋਣਾਂ ਲਈ ਕਮਿਸ਼ਨ ਨੇ ਹਵਾਲੇ ਤੇ ਚੋਣ ਪਲਾਨਰ ਲਈ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ 16/4/2024 ਦੀ ਸੰਭਾਵੀ ਤਰੀਕ ਦਿੱਤੀ ਹੈ।’’ ਦਿੱਲੀ ਸੀਈਓ ਦਫ਼ਤਰ ਨੇ ਅੱਜ ਜਾਰੀ ਇਕ ਬਿਆਨ ਵਿਚ ਸਪਸ਼ਟ ਕੀਤਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ‘‘ਚੋਣਾਂ ਨੂੰ ਲੈ ਕੇ ਵੱਡੀ ਗਿਣਤੀ ਸਰਗਰਮੀਆਂ ਵਿਉਂਤਣ ਤੇ ਇਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੈ।’’
ਕੀ ਲੋਕ ਸਭਾ ਚੋਣਾਂ 16 ਅਪ੍ਰੈਲ ਤੋਂ ?
Total Views: 138 ,
Real Estate



















