ਮਹਾਰਾਸ਼ਟਰ ਵਿੱਚ ਅੱਠ ਜ਼ਿਲ੍ਹਿਆਂ ’ਚ ਕੇਂਦਰੀ ਸਿਹਤ ਮੰਤਰਾਲੇ ਦੀ ਇਕ ਰੀਪੋਰਟ ਮੁਤਾਬਕ ਸਾਲ 2023 ’ਚ 1,088 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹ ਜਾਣਕਾਰੀ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਦੀ ਰੀਪੋਰਟ ’ਚ ਦਿਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 2022 ਦੇ ਮੁਕਾਬਲੇ ਇਸ ਗਿਣਤੀ ’ਚ 65 ਮਾਮਲਿਆਂ ਦਾ ਵਾਧਾ ਹੋਇਆ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ 2023 ’ਚ ਖੁਦਕੁਸ਼ੀ ਦੇ 1,088 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚੋਂ ਸੱਭ ਤੋਂ ਵੱਧ 269 ਮਾਮਲੇ ਬੀਡ ’ਚ ਸਨ। ਛਤਰਪਤੀ ਸੰਭਾਜੀਨਗਰ (182), ਨਾਂਦੇੜ (175), ਧਾਰਾਸ਼ਿਵ (171) ਅਤੇ ਪਰਭਣੀ (103) ਦਾ ਨੰਬਰ ਆਉਂਦਾ ਹੈ। ਜਾਲਨਾ, ਲਾਤੂਰ ਅਤੇ ਹਿੰਗੋਲੀ ’ਚ ਕ੍ਰਮਵਾਰ 74, 72 ਅਤੇ 42 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਰੀਪੋਰਟ ਮੁਤਾਬਕ ਮਰਾਠਵਾੜਾ ’ਚ 2022 ’ਚ 1,023 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਮਰਾਠਵਾੜਾ ’ਚ ਛਤਰਪਤੀ ਸੰਭਾਜੀਨਗਰ, ਜਾਲਨਾ, ਬੀਡ, ਹਿੰਗੋਲੀ, ਧਾਰਸ਼ਿਵ, ਲਾਤੂਰ, ਨਾਂਦੇੜ ਅਤੇ ਪਰਭਣੀ ਜ਼ਿਲ੍ਹੇ ਸ਼ਾਮਲ ਹਨ।
Total Views: 205 ,
Real Estate



















