ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਅੱਜ

ਅਯੁਧਿਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸੋਮਵਾਰ ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਕ ਰਸਮਾਂ ਵਿਚ ਹਿੱਸਾ ਲੈਣਗੇ। ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ।‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸਮਾਰੋਹ ਵਾਲੀ ਥਾਂ ’ਤੇ ਸੰਤਾਂ ਅਤੇ ਉੱਘੀਆਂ ਸ਼ਖਸੀਅਤਾਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਲੱਖਾਂ ਲੋਕਾਂ ਦੇ ਟੈਲੀਵਿਜ਼ਨ ਅਤੇ ਆਨਲਾਈਨ ਮੰਚਾਂ ’ਤੇ ਇਸ ਸਮਾਗਮ ਨੂੰ ਲਾਈਵ ਵੇਖਣ ਦੀ ਉਮੀਦ ਹੈ।

Total Views: 463 ,
Real Estate