ਵੀਰਵਾਰ ਰਾਤ ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟ ਲਿਆ। ਬੱਸ ਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਪੀਬੀ 03ਬੀਐੱਚ 6872 ਅੰਮ੍ਰਿਤਸਰ ਤੋਂ ਰਾਤ 8 ਵਜੇ ਬਠਿੰਡਾ ਲਈ ਰਾਵਨਾ ਹੋਈ ਸੀ, ਜਦੋਂ ਬਠਿੰਡਾ ਦੇ ਗੋਨਿਆਣੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਚਾਰ ਲੁਟੇਰੇ ਬੱਸ ’ਚ ਸਵਾਰੀ ਵਜੋਂ ਚੜ੍ਹੇ। ਬੱਸ ਵਿੱਚ ਸਵਾਰ ਹੁੰਦਿਆਂ ਦੋ ਲੁਟੇਰਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਚਾਕੂ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਕੰਡਕਟਰ ਜਸਦੇਵ ਸਿੰਘ ਤੋਂ ਸਰਕਾਰੀ ਪੈਸਿਆਂ ਵਾਲਾ ਬੈਗ 8 ਹਜ਼ਾਰ ਰੁਪਏ ਅਤੇ ਟਿਕਟ ਕੱਟਣ ਵਾਲੀ ਮਸ਼ੀਨ ਸਣੇ ਖੋਹ ਕੇ ਫ਼ਰਾਰ ਹੋ ਗਏ। ਬੱਸ ਵਿੱਚ ਖੋਹ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਕੀਤੀ ਹੈ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ।
Total Views: 206 ,
Real Estate


















