ਰਾਮ ਮੰਦਰ ‘ਚ ਸਥਾਪਿਤ ਕੀਤੀ ਰਾਮਲਲਾ ਦੀ ਮੂਰਤੀ

ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸਮਾਗਮ ਤੋਂ ਕੁਝ ਦਿਨ ਪਹਿਲਾਂ ਰਾਮ ਮੰਦਰ ਦੇ ਅੰਦਰ ਰਾਮਲਲਾ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਹੈ ।ਮੂਰਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਮ ਮੰਦਰ ਦੇ ਅਭਿਸ਼ੇਕ ਸਮਾਰੋਹ ਦੀ ਰਸਮ ਦੇ ਹਿੱਸੇ ਵਜੋਂ ਮੰਤਰਾਂ ਦੇ ਜਾਪ ਦੇ ਵਿਚਕਾਰ ਰਾਮ ਲੱਲਾ ਦੀ ਮੂਰਤੀ ਨੂੰ ਪਵਿੱਤਰ ਅਸਥਾਨ ਦੇ ਅੰਦਰ ਸਥਾਪਿਤ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ 16 ਜਨਵਰੀ ਤੋਂ ਸ਼ੁਰੂ ਹੋਏ ਪ੍ਰਾਣ ਪ੍ਰਤਿਸ਼ਠਾ ਦੇ ਤੀਜੇ ਦਿਨ 18 ਜਨਵਰੀ ਨੂੰ ਮੂਰਤੀ ਦੀ ਸ਼ਾਨਦਾਰ ਤਸਵੀਰ ਸਾਹਮਣੇ ਆਈ ਹੈ।

Total Views: 168 ,
Real Estate