
ਗੁਜਰਾਤ ਦੇ ਵਡੋਦਰਾ ਨੇੜੇ ਹਰਨੀ ਝੀਲ ‘ਚ ਕਿਸ਼ਤੀ ਪਲਟਣ ਦੀ ਖਬਰ ਹੈ। ਇਸ ਹਾਦਸੇ ‘ਚ 16 ਜਣਿਆ ਦੀ ਮੌਤ ਹੋ ਗਈ ਹੈ। ਇਸ ਵਿੱਚ 14 ਵਿਦਿਆਰਥੀ ਅਤੇ ਦੋ ਅਧਿਆਪਕ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਇਕ ਨਿੱਜੀ ਸਕੂਲ ਦੇ 27 ਵਿਦਿਆਰਥੀ ਸਵਾਰ ਸਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ। ਕਿਸ਼ਤੀ ਦੀ ਸਮਰੱਥਾ 14 ਲੋਕਾਂ ਦੀ ਸੀ ਪਰ ਇਸ ਵਿੱਚ 27 ਤੋਂ ਵੱਧ ਲੋਕ ਸਵਾਰ ਸਨ।ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਨਿਊ ਸਨਰਾਈਜ਼ ਸਕੂਲ ਵਡੋਦਰਾ ਨਾਲ ਸਬੰਧਤ ਹਨ। ਇਨ੍ਹਾਂ ਬੱਚਿਆਂ ਜਾਂ ਅਧਿਆਪਕਾਂ ਵਿੱਚੋਂ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਇਸ ਕਾਰਨ ਜਦੋਂ ਕਿਸ਼ਤੀ ਪਲਟ ਗਈ ਤਾਂ ਸਾਰੇ ਪਾਣੀ ਵਿੱਚ ਡੁੱਬਣ ਲੱਗੇ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ 16 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਰਨੀ ਝੀਲ ‘ਚ ਡੁੱਬਣ ਕਾਰਨ 14 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਹੈ।
Total Views: 234 ,
Real Estate
















