ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਸੰਦੇਸ਼ ਹੀ ਰਾਹ ਦਰਸਾਂਵਾ-ਸਿੱਖ ਵਿਚਾਰ ਮੰਚ

ਚੰਡੀਗੜ੍ਹ : 17 ਜਨਵਰੀ, 2024 “ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਸੰਦੇਸ਼ ਹੀ ਰਾਹ ਦਰਸਾਂਵਾ ਤੇ ਜੀਵਨ ਜਾਚ ਹੈ, ਜਿਸ ਅੰਦਰ ਮੂਰਤੀ ਪੂਜਾ ਤੇ ਮੂਰਤੀ ਅੰਦਰ ਜਾਨ ਪਾਉਣ ਦਾ ਕੋਈ ਸੰਕਲਪ ਹੀ ਨਹੀਂ ਹੈ ਸਗੋਂ ਇਸ ਸਬੰਧੀ ਸਖ਼ਤ ਮਨਾਹੀ ਕੀਤੀ ਹੋਈ ਹੈ।”
ਇਹ ਵਿਚਾਰ ਅੱਜ ਸਿੱਖ ਵਿਚਾਰ ਮੰਚ, ਚੰਡੀਗੜ੍ਹ ਵੱਲੋਂ ਕੋਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਅੰਦਰ ਸ੍ਰੀ ਰਾਮ ਮੰਦਰ ਟਰਸੱਟ ਵੱਲੋਂ 22 ਜਨਵਰੀ 2024 ਨੂੰ ਅਯੁੱਧਿਆ ਵਿਖੇ ਹੋ ਰਹੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਤਖ਼ਤ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੂੰ ਭੇਜੇ ਗਏ ਸੱਦਾ ਪੱਤਰਾਂ ਸਬੰਧੀ ਸਿੱਖੀ ਨਜ਼ਰੀਆ ਸਪੱਸ਼ਟ ਕਰਨ ਲਈ ਸੱਦੀ ਵਿਚਾਰ ਗੋਸ਼ਟੀ ਵਿੱਚ ਉਭਰਕੇ ਆਏ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਘੇ ਸਿੱਖ ਚਿੰਤਕ ਤੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਅੰਦਰ ਦਰਜ਼ ਸੰਦੇਸ਼ ਦੇ ਹਵਾਲੇ ਨਾਲ ਦੱਸਿਆ ਕਿ ਸਿੱਖ ਮੂਰਤੀ ਪੂਜਕ ਹੋ ਹੀ ਨਹੀਂ ਸਕਦਾ ਸਗੋਂ ਬੁੱਤ ਤੋੜਕ ਹੈ। ਉਹਨਾਂ ਕਿਹਾ ਕਿ ਗੁਰਬਾਣੀ ਨੇ ਦਰਸਾਇਆ ਹੈ ਕਿ ਸਿੱਖ ਫਲਸਫਾ ਹੱਜ ਜਾਣ ਤੇ ਤੀਰਥ ਯਾਤਰਾ ਦੀ ਹਾਮੀ ਨਹੀਂ ਭਰਦਾ ਸਗੋਂ ਹਿੰਦੂ ਤੇ ਤੁਰਕ ਨਾਲੋਂ ਨਿਖੇੜਾ ਕਰਦਿਆਂ ਦੱਸਦਾ ਹੈ ਕਿ ਗੁਰਬਾਣੀ ਨੇ ਇਹਨਾਂ ਕੋਲੋਂ ਮੁਕੰਮਲ ਕਿਨਾਰਾ ਕਰਦੇ ਕੁੱਝ ਵੀ ਲਿਆ ਨਹੀਂ। ਉਹਨਾਂ ਕਿਹਾ ਕਿ ਸਨਾਤਨ ਧਰਮ ਅੰਦਰਲੇ ਰੌਲਿਆਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਇਥੇ ਰੌਲਾ ਮਾਇਆ ਦਾ ਵੀ ਹੈ।
ਖ਼ਾਲਸਾ ਪੰਚਾਇਤ ਦੇ ਆਗੂ ਰਾਜਿੰਦਰ ਸਿੰਘ ਖ਼ਾਲਸਾ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਉਪਰੋਕਤ ਤੋਂ ਇਲਾਵਾਂ ਸਾਡੇ ਲਈ ਵੱਡੀ ਫਿਰਕਮੰਦੀ ਇਹ ਹੈ ਕਿ ਸਿੱਖਾਂ ਨੂੰ ਸਨਾਤਨੀ ਹਿੰਦੂ ਧਰਮ ਦੇ ਅੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਬੀਰ ਸਾਹਿਬ ਦੇ ਸਲੋਕਾਂ ਦੇ ਹਵਾਲੇ ਨਾਲ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਰਾਮ ਦੇ ਹਵਾਲਿਆਂ ਨੂੰ ਰਲਗੱਡ ਕਰਕੇ ਕਣ ਕਣ ਤੇ ਘੱਟ ਘੱਟ ਅੰਦਰ ਵਸੇ ਰਾਮ ਦੇ ਸੰਕਲਪ ਨੂੰ ਦਸਰਥ ਦੇ ਪੁੱਤਰ ਵੱਜੋਂ ਮਨੁੱਖੀ ਜਾਮੇ ਵਿੱਚ ਪੈਂਦਾ ਹੋਏ ਰਾਮ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਧਰਮ ਕਿਸੇ ਧਰਮ ਵਿੱਚੋਂ ਪੈਦਾ ਨਹੀਂ ਹੋਇਆ ਸਗੋਂ ਮਨੁੱਖਤਾ ਦੇ ਦਰਿਆਂ ਵਿੱਚੋਂ ਹੀ ਉਗਮਿਆ ਹੈ। ਇਸੇ ਲਈ ਸਾਰੇ ਧਰਮਾਂ ਨੂੰ ਮਨੁੱਖਤਾਂ ਦੇ ਬਗੀਚੇ ਅੰਦਰ ਵੱਖੋ ਵੱਖਰੀ ਹੋਂਦ ਤੇ ਰਲ ਮਿਲਕੇ ਰਹਿਣ ਦਾ ਸਿੱਖੀ ਅੰਦਰ ਸੰਦੇਸ਼ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਦੀਪਮਾਲਾ ਕਰਨ ਤੇ ਰਾਮ ਰਾਮ ਉਚਾਰਨ ਲਈ ਦਬਾਅ ਪਾਉਣਾ ਔਰੰਗਜੇ ਬੀ ਪਹੁੰਚ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇ ਅਕਾਲ ਤਖਤ ਤੇ ਹੋਰਨਾਂ ਵੱਲੋਂ ਸਿੱਖੀ ਸਿਧਾਂਤ ਦੇ ਉਲਟ ਕੋਈ ਰਾਏ ਪਗਗਟ ਕੀਤੀ ਤਾਂ ਇਸ ਦਾ ਵਿਰੋਧ ਵੀ ਹੋਵੇਗਾ ਤੇ ਇਹ ਉਹਨਾਂ ਦੀ ਹੋਂਦ ਦੇ ਖਾਤਮੇ ਦਾ ਸਬੱਬ ਵੀ ਬਣ ਸਕਦਾ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਅੱਜ ਦਰਬਾਰ ਸਾਹਿਬ ਅੰਦਰ ਕਥਾ ਕਰਦਿਆਂ ਵੀ ਗੁਰੂ ਸਾਹਿਬਾਨ ਦੀ ਉਪਮਾ ਨੂੰ 22 ਜਨਵਰੀ ਦੇ ਸਮਾਗਮ ਦੀ ਮਹਾਨਤਾ ਵਜੋਂ ਦਰਸਾਇਆ ਗਿਆ ਹੈ।
ਰਾਜਵਿੰਦਰ ਸਿੰਘ ਰਾਹੀ ਤੇ ਸਮਾਜਕ ਸੰਘਰਸ਼ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਾਲੇ ਕਾਫਲਿਆਂ ਅੰਦਰ ਐਸ.ਸੀ, ਐਸ.ਟੀ. ਤੇ ਪਛੜੀਆਂ ਜਮਾਤਾਂ ਦੇ ਲੋਕਾਂ ਨੂੰ ਤਾ ਜ਼ੋਰ ਸ਼ੋਰ ਨਾਲ ਸਾਮਲਿ ਕੀਤਾ ਗਿਆ ਪਰ ਹੁਣ ਟਰਸਟ ਤੇ ਪ੍ਰਬੰਧ ਅੰਦਰ ਉਹਨਾਂ ਲਈ ਕੋਈ ਥਾਂ ਨਹੀਂ ਹੈ।
ਵਿਚਾਰ ਗੋਸ਼ਟੀ ਅੰਦਰ ਡਾ. ਪਿਆਰਾ ਲਾਲ ਗਰਗ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਡਾ. ਗੁਰਚਰਨ ਸਿੰਘ ਗੁਰੂ ਨਾਨਕ ਫਾਊਂਡੇਸ਼ਨ, ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਮਾਲਵਿੰਦਰ ਸਿੰਘ ਮਾਲੀ ਨੇ ਵੀ ਸੰਬੋਧਤ ਕੀਤਾ। ਗੁਰਪ੍ਰੀਤ ਸਿੰਘ ਮੈਂਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।

Total Views: 213 ,
Real Estate