
ਅਥਾਰਟੀ ਵਜੋਂ ਨਾਮਜ਼ਦ ਕੀਤੇ ਗਏ ਅਨਿਲ ਮਸੀਹ ਦੀ ਸਿਹਤ ਖਰਾਬ ਹੋਣ ਕਾਰਨ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕੀਤੀ ਗਈ ਹੈ। ਦੂਜੇ ਪਾਸੇ ਸੀਨੀਅਰ ਕਾਂਗਰਸੀ ਲੀਡਰ ਪਵਨ ਬਾਂਸਲ ਨੇ ਕਿਹਾ ਕਿ, ਅਸੀਂ ਭਾਜਪਾ ਦੀ ਇਸ ਤਾਨਾਸ਼ਾਹੀ ਦੇ ਖਿਲਾਫ਼ ਅਦਾਲਤ ਜਾ ਰਹੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ, ਸਾਡੇ ਕਈ ਕੌਂਸਲਰ ਜਿਹੜੇ ਧਰਨਾ ਦੇ ਰਹੇ ਸੀ, ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।ਜੇ ਪਾਸੇ, ਚੋਣ ਮੁਲਤਵੀ ਹੋਣ ਤੇ ਆਪ ਤੇ ਕਾਂਗਰਸ ਵਿਚਾਲੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪਵਨ ਬਾਂਸਲ ਨੇ ਕਿਹਾ ਹੈ ਕਿ, ਚੋਣ ਅਫ਼ਸਰ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਭਾਜਪਾ ਨੇ ਮੇਅਰ ਚੋਣ ਟਾਲ ਦਿੱਤੀ ਹੈ। ਪਰ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਜੇ ਮੇਅਰ ਚੋਣ ਕਰਵਾਉਣ ਦੇ ਮੂਡ ਵਿਚ ਭਾਜਪਾ ਹੈ ਤਾਂ, ਤੁਰੰਤ ਦੂਜਾ ਚੋਣ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਸੀ, ਪਰ ਭਾਜਪਾ ਤਾਨਾਸ਼ਾਹੀ ਵਿਖਾ ਰਹੀ ਹੈ।
Total Views: 179 ,
Real Estate
















