ਵੱਡੀਆਂ ਕੰਪਨੀਆਂ ਦੇ ਇਸ ਗੜ੍ਹ ਵਿੱਚ ਅੰਗਰੇਜ਼ੀ ਦੇ ਬੋਰਡ ਲਾਹੇ

ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਦੱਖਣ ਵਿੱਚ ਪੈਂਦਾ ਬੰਗਲੁਰੂ ਸ਼ਹਿਰ ਸੁਰਖੀਆਂ ਵਿੱਚ ਆਇਆਂ ਜਦੋਂ ਇੱਥੇ ਮੁਜ਼ਾਹਰਾਕਾਰੀਆਂ ਨੇ ਅੰਗਰੇਜ਼ੀ ਵਿੱਚ ਲੱਗੇ ‘ਬਿਲਬੋਰਡ’ (ਵਪਾਰਕ ਅਦਾਰਿਆਂ ਵੱਲੋਂ ਲਾਏ ਗਏ ਬੋਰਡ) ਲਾਹੁਣੇ ਸ਼ੁਰੂ ਕਰ ਦਿੱਤੇ।ਇਹ ਮੁਜ਼ਾਹਰਾਕਾਰੀ ਇਹ ਮੰਗ ਕਰ ਰਹੇ ਸਨ ਕਿ ਇਹ ਬੋਰਡ ਸਥਾਨਕ ਭਾਸ਼ਾ ਕੰਨੜ ਵਿੱਚ ਹੋਣੇ ਚਾਹੀਦੇ ਹਨ।ਬੰਗਲੁਰੂ ਨੂੰ ਭਾਰਤ ਦੀ ‘ਸਿਲੀਕੌਨ ਵੈਲੀ’ ਵੀ ਕਿਹਾ ਜਾਂਦਾ ਹੈ।ਇੱਥੇ ਇੰਫਰਮੇਂਸ਼ਨ ਟੈਕਨਾਲਜੀ ਖੇਤਰ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਦਫ਼ਤਰ ਹਨ।ਕਰਨਾਟਕ ਰਕਸ਼ਨਾ ਵੇਦੀਕੇ(ਕੇਆਰਵੀ) ਜਥੇਬੰਦੀ ਵੱਲੋਂ ਇਹ ਮੁਜ਼ਾਹਰਾ ਇਸ ਲਈ ਕੀਤਾ ਗਿਆ ਕਿ ਉਹ ਸਰਕਾਰ ਨੂੰ ਅਜਿਹਾ ਕਾਨੂੰਨ ਲਾਗੂ ਕਰਨ ਲਈ ਮਜ਼ਬੂਰ ਕਰ ਦੇਣ ਜਿਸ ਮੁਤਾਬਕ ਸ਼ਹਿਰ ਵਿੱਚ ਲੱਗੇ ਬੋਰਡਾਂ ਉੱਤੇ ਲਿਖੇ ਗਏ 60 ਫ਼ੀਸਦੀ ਸ਼ਬਦ ਕੰਨੜ ਭਾਸ਼ਾ ਵਿੱਚ ਹੋਣ।

Total Views: 163 ,
Real Estate