ਈਰਾਨ ਦੀ ਫੌਜ ਨੇ ਬੀਤੇ ਦਿਨੀ ਪਾਕਿਸਤਾਨ ਵਿਚ ਬਲੋਚ ਅੱਤਵਾਦੀ ਸਮੂਹ ਜੈਸ਼ ਅਲ-ਅਦਲ ਦੇ ਦੋ ਵੱਡੇ ਟਿਕਾਣਿਆਂ ‘ਤੇ ਹਵਾਈ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਰਾਕ ਅਤੇ ਸੀਰੀਆ ਵਿਚ ਹਵਾਈ ਹਮਲਿਆਂ ਤੋਂ ਇਕ ਦਿਨ ਬਾਅਦ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਬਲੋਚ ਅੱਤਵਾਦੀ ਸਮੂਹ ਦੇ ਦੋ ਪ੍ਰਮੁੱਖ ਹੈੱਡਕੁਆਰਟਰ (ਬੇਸ) ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਗਿਆ । ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਇਸ ਹਮਲੇ ‘ਚ ਦੋ ਮਾਸੂਮ ਬੱਚੇ ਮਾਰੇ ਗਏ, ਜਦਕਿ ਤਿੰਨ ਲੜਕੀਆਂ ਜ਼ਖਮੀ ਹੋ ਗਈਆਂ।
Total Views: 176 ,
Real Estate