30 ਮਹੀਨੇ ਦੀ ਸਜ਼ਾ ਕੱਟ ਰਹੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਇਸਲਾਮਿਕ ਗਣਰਾਜ ਵਿਰੁਧ ਪ੍ਰਚਾਰ ਕਰਨ ਦੇ ਦੋਸ਼ ’ਚ ਈਰਾਨ ਦੀ ਇਕ ਅਦਾਲਤ ਨੇ 15 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਹੰਮਦੀ ਦੇ ਪਰਵਾਰ ਵਲੋਂ ਇੰਸਟਾਗ੍ਰਾਮ ’ਤੇ ਇਕ ਪੋਸਟ ਦੇ ਅਨੁਸਾਰ, ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ। ਇਸ ਵਿਚ ਕਿਹਾ ਗਿਆ ਹੈ ਕਿ ਮੁਹੰਮਦੀ ਨੇ ਅਦਾਲਤ ਦੀ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਮੁਹੰਮਦੀ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ’ਤੇ ਦੋ ਸਾਲ ਲਈ ਵਿਦੇਸ਼ ਯਾਤਰਾ ਕਰਨ ’ਤੇ ਪਾਬੰਦੀ ਹੋਵੇਗੀ ਅਤੇ ਉਸ ਨੂੰ ਉਸੇ ਸਮੇਂ ਲਈ ਸਿਆਸੀ ਅਤੇ ਸਮਾਜਕ ਸਮੂਹਾਂ ਦੀ ਮੈਂਬਰਸ਼ਿਪ ਤੋਂ ਰੋਕਿਆ ਜਾਵੇਗਾ। ਫ਼ੈਸਲੇ ਮੁਤਾਬਕ ਮੁਹੰਮਦੀ ਦੋ ਸਾਲ ਤਕ ਮੋਬਾਈਲ ਫੋਨ ਨਹੀਂ ਰੱਖ ਸਕਣਗੇ। ਇਸ ਫੈਸਲੇ ਨੇ ਉਸ ਨੂੰ ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ ਕਰ ਦਿਤਾ ਹੈ, ਜਿਸ ਦਾ ਮਤਲਬ ਹੈ ਕਿ ਮੁਹੰਮਦੀ ਨੂੰ ਈਰਾਨ ਦੇ ਕਿਸੇ ਹੋਰ ਸੂਬੇ ਵਿਚ ਨਵੀਂ ਸਜ਼ਾ ਕੱਟਣੀ ਪਵੇਗੀ।
ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਹੋਰ ਕੈਦ ਦੀ ਸਜ਼ਾ ਸੁਣਾਈ
Total Views: 196 ,
Real Estate



















